ਫਾਇਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਲੁੱਟੇ 3 ਲੱਖ ਰੁਪਏ

Friday, Nov 23, 2018 - 01:52 AM (IST)

ਫਾਇਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਲੁੱਟੇ 3 ਲੱਖ ਰੁਪਏ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਅੱਜ ਬਾਅਦ ਦੁਪਹਿਰ ਇਸ ਖੇਤਰ ਦੇ ਪਿੰਡ ਭਾਗਸਰ ਤੋਂ ਮੋਟਰਸਾਈਕਲ ’ਤੇ ਸਵਾਰ 2 ਲੁਟੇਰੇ ਇਕ ਵਿਅਕਤੀ ਤੋਂ 3 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜੀਵਨ ਸਮਾਲ ਫਾਇਨਾਂਸ ਕੰਪਨੀ ਦਾ ਇਕ ਮੁਲਾਜ਼ਮ ਰਘਬੀਰ ਸਿੰਘ ਪੁੱਤਰ ਬੰਤ ਸਿੰਘ ਪਿੰਡ ਆਲਮਵਾਲਾ ਇਸ ਖੇਤਰ ਦੇ ਪਿੰਡਾਂ ’ਚੋਂ ਅੌਰਤਾਂ ਕੋਲੋਂ ਕਿਸ਼ਤਾਂ ਪੈਸੇ ਇਕੱਠੇ ਕਰਦਾ ਸੀ। ਅੱਜ ਜਦੋਂ ਉਹ ਮੋਟਰਸਾਈਕਲ ’ਤੇ ਭਾਗਸਰ ਦੇ ਠੇਕੇ ਵਾਲੇ ਅੱਡੇ ਕੋਲ ਪੁੱਜਾ ਤਾਂ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨਾਂ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਨੇ ਉਸ ਨੂੰ ਘੇਰ ਲਿਆ ਅਤੇ ਮੋਟਰਸਾਈਕਲ ਹੇਠਾਂ ਸੁੱਟ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ, ਜਿਸ ਵਿਚ 3 ਲੱਖ ਰੁਪਏ ਸਨ, ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲੱਖੇਵਾਲੀ ਦੀ ਪੁਲਸ ਪਾਰਟੀ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁੱਜ ਗਈ, ਜਦਕਿ ਮਲੋਟ ਤੋਂ ਡੀ. ਐੱਸ. ਪੀ. ਭੁਪਿੰਦਰ ਸਿੰਘ ਤੇ ਐੱਸ. ਪੀ.ਇਕਬਾਲ ਸਿੰਘ ਨੇ ਵੀ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।  ਪਤਾ ਲੱਗਾ ਹੈ ਕਿ ਪੁਲਸ ਰਘਬੀਰ ਸਿੰਘ ਨੂੰ ਪੁੱਛ-ਗਿੱਛ ਕਰਨ ਲਈ ਆਪਣੇ ਨਾਲ ਹੀ ਲੈ ਗਈ। ਸ਼ੱਕ ਦੀ ਸੂਈ ਉਸ ਦੇ ਦੁਆਲੇ ਹੀ ਘੁੰਮਦੀ ਨਜ਼ਰ ਆ ਰਹੀ ਹੈ। 


Related News