ਤਿਉਹਾਰੀ ਸੀਜ਼ਨ ''ਚ ਰੇਲਵੇ ਦਾ ਯਾਤਰੀਆਂ ਨੂੰ ਸਹੂਲਤ ਦੇਣ ਦਾ ਯਤਨ
Sunday, Oct 07, 2018 - 05:37 PM (IST)
ਲੁਧਿਆਣਾ (ਵਿਪਨ) - ਦੁਸਹਿਰਾ, ਦੁਰਗਾ ਪੂਜਾ, ਦੀਵਾਲੀ, ਵਰਗੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਹਰ ਸਾਲ ਇਨ੍ਹਾਂ ਦਿਨਾਂ 'ਚ ਟਰੇਨਾਂ 'ਚ ਯਾਤਰੀਆਂ ਦੀ ਭੀੜ ਬਹੁਤ ਜ਼ਿਆਦਾ ਵਧ ਜਾਂਦੀ ਹੈ। ਟਰੇਨਾਂ, ਰਾਖਵਾਂਕਰਨ ਕੇਂਦਰ ਦੀਆਂ ਸਾਧਾਰਨ ਟਿਕਟ ਖਿੜਕੀਆਂ 'ਤੇ ਯਾਤਰੀਆਂ ਦੀ ਹਰ ਪਾਸੇ ਭੀੜ ਦਿਖਾਈ ਦਿੰਦੀ ਹੈ ਪਰ ਇਸ ਵਾਰ ਅਜਿਹਾ ਲਗਦਾ ਹੈ ਕਿ ਜਿਵੇਂ ਰੇਲ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਲੱਕ ਬੰਨ੍ਹ ਲਿਆ ਹੈ।
ਜਾਣਕਾਰੀ ਮੁਤਾਬਕ ਤਿਉਹਾਰਾਂ ਦੇ ਦਿਨਾਂ 'ਚ ਜ਼ਿਆਦਾਤਰ ਯਾਤਰੀਆਂ ਨੂੰ ਰੇਲਵੇ ਟਿਕਟ ਬੁਕਿੰਗ ਕਰਵਾਉਣ ਨੂੰ ਲੈ ਕੇ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਛਠ ਪੂਜਾ ਵਰਗੇ ਤਿਉਹਾਰਾਂ ਨੂੰ ਆਪਣੇ ਘਰ ਪਿੰਡ ਰਿਸ਼ਤੇਦਾਰਾਂ ਨਾਲ ਜਾ ਕੇ ਮਨਾਉਣ ਦੇ ਇੱਛਕ ਲੋਕ ਕਈ ਮਹੀਨੇ ਪਹਿਲਾਂ ਹੀ ਆਪਣੀ ਟਿਕਟ ਰਿਜ਼ਰਵ ਕਰਵਾ ਲੈਂਦੇ ਹਨ। ਹਰ ਸਾਲ ਬਣਨ ਵਾਲੇ ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਰੇਲਵੇ ਨੇ ਇਸ ਵਾਰ ਤਿਉਹਾਰਾਂ 'ਚ ਘਰ ਜਾਣ ਵਾਲੇ ਮੁਸਾਫਰਾਂ ਨੂੰ ਰਾਹਤ ਦੇਣ ਲਈ ਲੱਕ ਬੰਨ੍ਹਣਾ ਸ਼ੁਰੂ ਕਰ ਲਿਆ ਹੈ। ਰੇਲਵੇ ਤਿਉਹਾਰਾਂ ਦੇ ਸੀਜ਼ਨ 'ਚ ਭਾਰੀ ਭੀੜ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਰੇਲ ਪ੍ਰਸ਼ਾਸਨ ਵੱਡੀ ਗਿਣਤੀ 'ਚ ਵਿਸ਼ੇਸ਼ ਟਰੇਨਾਂ ਚਲਾਉਣ ਜਾ ਰਿਹਾ ਹੈ ਅਤੇ ਦੂਜੇ ਪਾਸੇ ਟਰੇਨਾਂ ਦੇ ਫੁੱਲ ਪੈਕ ਹੋ ਕੇ ਜਾਣ ਵਾਲੇ ਰੂਟ 'ਤੇ ਤੁਰੰਤ ਵਿਸ਼ੇਸ਼ ਟਰੇਨਾਂ ਚਲਾਉਣ ਦੀ ਵਿਵਸਥਾ ਕਰਨ ਦੀ ਯੋਜਨਾ ਵੀ ਇਸ ਵਾਰ ਬਣਾਈ ਜਾ ਰਹੀ ਹੈ। ਜੇਕਰ ਰੇਲ ਪ੍ਰਸ਼ਾਸਨ ਅਜਿਹੀ ਯੋਜਨਾਂ ਬਣਾ ਕੇ ਉਸ ਨੂੰ ਅਮਲ 'ਚ ਲਿਆਉਂਦਾ ਹੈ ਤਾਂ ਯਾਤਰੀਆਂ ਦੀ ਇਸ ਵਾਰ ਯਕੀਨਨ ਰਾਹਤ ਮਿਲਣ ਦੀ ਪੂਰੀ ਸੰਭਾਵਨਾ ਹੈ।
ਅੱਜ ਜੰਮੂ ਤੋਂ ਨਾਂਦੇੜ ਜਾਵੇਗੀ ਵਿਸ਼ੇਸ਼ ਟਰੇਨ
ਰੇਲਵੇ ਪ੍ਰਸ਼ਾਸਨ ਵੱਲੋਂ ਰੇਲ ਯਾਤਰਆਂ ਦੀ ਭੀੜ ਨੂੰ ਘੱਟ ਕਰ ਕੇ ਉਨ੍ਹਾਂ ਨੂੰ ਸਹੂਲਤ ਦੇਣ ਲਈ ਜੰਮ ਤਵੀ ਤੋਂ ਨਾਂਦੇੜ ਤੱਕ ਐਤਵਾਰ ਨੂੰ ਵਿਸ਼ੇਸ਼ ਏ.ਸੀ. ਟਰੇਨ ਚਲਾਈ ਜਾ ਰਾਹੀ ਹੈ। ਟਰੇਨ ਨੰਬਰ 02752 ਐਤਵਾਹਰ 7 ਅਕਤੂਬਰ ਸ਼ਾਮ 04.05 ਜੰਮ ਤਵੀ ਤੋਂ ਚੱਲ ਕੇ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਨਵੀਂ ਦਿੱਲੀ, ਮਥੁਰਾ, ਬੀਨਾ, ਹਬੀਬਗੰਜ, ਇਟਾਰਸੀ, ਮਲਕਾਪੁਰ, ਅਕੋਲਾ, ਵਾਸਿਮ, ਹਿੰਗੋਲੀ, ਬਸਮਤ, ਪੂਰਣਾ ਆਦਿ ਸ਼ਟੇਸ਼ਨਾਂ 'ਤੇ ਰੁਕਦੇ ਹੋਏ ਮੰਗਲਵਾਰ 9 ਅਕਤੂਬਰ ਨੂੰ ਸਵੇਰ 05.15 ਵਜੇ ਨਾਂਦੇੜ ਸਟੇਸ਼ਨ ਪੁੱਜੇਗੀ।
ਇਹ ਨਵੀਂ ਯੋਜਨਾ ਯਾਤਰੀਆਂ ਨੂੰ ਦੇ ਸਕਦੀ ਹੈ ਵੱਡੀ ਸਹੂਲਤ :
ਰੇਲਵੇ ਮੁੱਖ ਦਫਤਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭੀੜ ਵਾਲੇ ਤਿਓਹਾਰੀ ਸੀਜ਼ਨ 'ਚ ਰੇਲਵੇ ਪ੍ਰਸ਼ਾਸਨ ਇਸ ਵਾਰ ਦਿੱਲੀ ਅਤੇ ਕੁਝ ਨੇੜਲੇ ਸਟੇਸ਼ਨਾਂ 'ਤੇ ਕਈ ਟਰੇਨਾਂ ਨੂੰ ਅਜਿਹੀ ਸਥਿਤੀ 'ਚ ਰੱਖਿਆ ਜਾਵੇਗਾ, ਜਨ੍ਹਾਂ ਨੂੰ ਰੂਟ 'ਤੇ ਜ਼ਿਆਦਾ ਭੀੜ ਵਧਦੀ ਦਿਖਾਈ ਦੇਵੇਗੀ, ਉਨ੍ਹਾਂ ਨੂੰ ਉਸ ਰੂਟ 'ਤੇ ਤੁਰੰਤ ਹੀ ਰਵਾਨਾ ਕਰ ਦਿੱਤਾ ਜਾਵੇਗਾ। ਸੂਤਰਾਂ ਦੇ ਮੁਤਾਬਕ ਜ਼ਿਆਦਾਤਰ ਟਰੇਨਾਂ ਨੂੰ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਵਰਗੇ ਮਹੱਤਵਪੂਰਨ ਰੂਟ 'ਤੇ ਚਲਾਇਆ ਜਾਵੇਗਾ। ਰੇਲਵੇ ਪ੍ਰਸ਼ਾਸਨ ਵੱਲੋਂ ਸਪੈਸ਼ਲ ਟਰੇਨਾਂ ਦੇ 220 ਤੋਂ 230 ਦੇ ਕਰੀਬ ਫੇਰੇ ਲਗਾਉਣ ਅਤੇ ਇਸ ਤੋਂ ਇਲਾਵਾ 15 ਤੋਂ 20 ਟਰੇਨਾਂ ਨੂੰ ਸਟੇਸ਼ਨ ਤੋਂ ਰਵਾਨਾ ਕਰਨ ਲਈ ਸਟੈਂਡ ਬਾਈ (ਤਿਆਰ) ਰੱਖਿਆ ਜਾਵੇਗਾ।