ਤਿਉੁਹਾਰਾਂ ਦੇ ਸੀਜ਼ਨ ''ਚ ਨਕਲੀ ਮਠਿਆਈਆਂ ਤੋਂ ਪ੍ਰਹੇਜ਼ ਕਰਨ ਦੀ ਲੋੜ

10/17/2018 3:37:50 PM

ਤਲਵੰਡੀ ਭਾਈ (ਪਾਲ) – ਸਾਉਣੀ ਦੀ ਫਸਲ ਮੰਡੀਆਂ 'ਚ ਆਉਂਦਿਆਂ ਹੀ ਸਮਝੋ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਪਹਿਲਾ ਤਿਉਹਾਰ ਦੁਸਹਿਰਾ, 20 ਦਿਨਾਂ ਬਾਅਦ ਦੀਵਾਲੀ ਫਿਰ ਵਿਸ਼ਵਕਰਮਾ ਡੇਅ ਤੇ ਫਿਰ ਭਾਈ ਦੂਜ ਟਿੱਕਾ। ਇਹ ਸਾਰੇ ਤਿਉਹਾਰ ਅਗਲੇ ਮਹੀਨੇ ਤੁਹਾਡੇ ਬੂਹੇ 'ਤੇ ਦਸਤਕ ਦੇਣ ਜਾ ਰਹੇ ਹਨ, ਜਿਨ੍ਹਾਂ ਨੂੰ ਮਨਾਉਣ ਲਈ ਹੁਣ ਤੋਂ ਹੀ ਰੰਗ-ਬਿਰੰਗੀਆਂ ਮਠਿਆਈਆਂ ਮਿੱਠੇ ਜ਼ਹਿਰ ਦੇ ਰੂਪ 'ਚ ਦੁਕਾਨਾਂ 'ਤੇ ਸੱਜ ਕੇ ਤੁਹਾਡਾ ਇੰਤਜ਼ਾਰ ਕਰਨ ਲੱਗ ਪਈਆਂ ਹਨ।

ਬਹੁਤੀਆਂ ਮਠਿਆਈਆਂ ਸਾਡੀ ਸਿਹਤ ਲਈ ਹਨ ਨੁਕਸਾਨਦਾਇਕ
ਜ਼ਿਕਰਯੋਗ ਹੈ ਕਿ ਇਨ੍ਹਾਂ ਤਿਉਹਾਰਾਂ ਦੇ ਸੀਜ਼ਨ 'ਤੇ ਸਭ ਤੋਂ ਜ਼ਿਆਦਾ ਇਕ-ਦੂਜੇ ਨੂੰ ਗਿਫਟ 'ਚ ਮਠਿਆਈਆਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਲਈ ਹਰ ਆਮ ਤੇ ਖਾਸ ਵਿਅਕਤੀ ਵੱਲੋਂ ਇਨ੍ਹਾਂ ਦਿਨਾਂ 'ਚ ਮਠਿਆਈਆਂ ਦੀ ਖਰੀਦੋ-ਫਰੋਖਤ ਤਿਉਹਾਰਾਂ ਨੂੰ ਮੁੱਖ ਰੱਖ ਕੇ ਕੁਝ ਜ਼ਿਆਦਾ ਹੀ ਕੀਤੀ ਜਾਂਦੀ ਹੈ। ਕੀ ਅਸੀਂ ਕਦੇ ਇਨ੍ਹਾਂ ਰੰਗ-ਬਿਰੰਗੀਆਂ ਮਠਿਆਈਆਂ ਦੀ ਖਰੀਦ ਕਰਦੇ ਸਮੇਂ ਇਹ ਸੋਚਿਆ ਹੈ ਕਿ ਜਿਹੜੀਆਂ ਮਠਿਆਈਆਂ ਅਸੀਂ ਸੁਆਦ-ਸੁਆਦ 'ਚ ਖਾ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਤੇ ਨੁਕਸਾਨਦਾਇਕ ਹਨ। ਅੱਜਕਲ ਦੇ ਮਿਲਾਵਟੀ ਯੁੱਗ 'ਚ ਤਾਂ ਸਾਫ ਦਿਖਾਈ ਦਿੰਦਾ ਹੈ ਕਿ ਇਹ ਮਠਿਆਈਆਂ ਸਾਡੀ ਸਿਹਤ ਲਈ ਨੁਕਸਾਨ ਦਾਇਕ ਹਨ। ਮਾਹਿਰ ਦੱਸਦੇ ਹਨ ਕਿ ਨਿਕਲੀ (ਸਿੰਥੈਟਿਕ) ਖੋਇਆ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਨਕਲੀ ਰੰਗ ਵਾਲੀਆਂ ਮਠਿਆਈਆਂ ਖਾਣ ਨਾਲ ਸਾਡੀ ਪਾਚਣ ਕਿਰਿਆ, ਦਿਲ, ਜਿਗਰ ਤੇ ਗੁਰਦਿਆਂ 'ਤੇ ਮਾੜਾ ਅਸਰ ਪੈਂਦਾ ਹੈ ਤੇ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ।  


Related News