ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ ਦੋ ਮੋਬਾਇਲ ਫੋਨ

06/21/2022 3:59:22 PM

ਫਿਰੋਜ਼ਪੁਰ (ਖੁੱਲਰ): ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਦੋ ਮੋਬਾਇਲ ਫੋਨ ਬਰਾਮਦ ਕਰਕੇ ਥਾਣਾ ਸਿਟੀ ਪੁਲਿਸ ਨੇ ਦੋ ਹਵਾਲਾਤੀਆਂ ਖ਼ਿਲਾਫ਼ 52-ਏ, ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰੂਪ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 7336 ਰਾਹੀਂ ਕਸ਼ਮੀਰ ਚੰਦ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 20 ਜੂਨ 2022 ਨੂੰ ਤਲਾਸ਼ੀ ਦੌਰਾਨ ਹਵਾਲਾਤੀ ਸੰਜੀਵ ਰੋਸ਼ਨ ਪੁੱਤਰ ਚੰਦੇਸ਼ਵਰ ਗਿਰੀ ਵਾਸੀ ਪ੍ਰਦੂਮਣ ਛਪਰਾ, ਕੇਸਰੀਆ, ਪੂਰਵੀ ਚੰਪਰਾਨ ਬਿਹਾਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਮਾਰਕਾ ਸੈਮਸੰਗ ਕੀਪੈਡ ਰੰਗ ਗੋਲਡਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਇਆ। 

ਇਕ ਹੋਰ ਪੱਤਰ ਨੰਬਰ 2316 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 20 ਜੂਨ 2022 ਨੂੰ ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਮੁਨੀਸ਼ ਪ੍ਰਭਾਕਰ ਪੁੱਤਰ ਮੱਖਣ ਪ੍ਰਭਾਕਰ ਵਾਸੀ ਪ੍ਰੇਮ ਨਗਰ ਧਰੋਲਾ ਰੋਡ ਥਾਣਾ ਸਿਟੀ ਬਰਨਾਲਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਮਾਰਕਾ ਰੈਡਮੀ ਟੱਚ ਸਕਰੀਨ ਰੰਗ ਗੂੜਾ ਨੀਲਾ ਸਮੇਤ ਸਿੰਮ ਬਰਾਮਦ ਹੋਇਆ।


rajwinder kaur

Content Editor

Related News