ਹਵਾਲਾਤੀ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ

10/13/2019 7:51:06 PM

ਫਿਰੋਜ਼ਪੁਰ,(ਮਲਹੋਤਰਾ, ਕੁਮਾਰ): ਹਵਾਲਾਤੀ ਦੀ ਜੇਲ 'ਚ ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜੇਲ ਦੇ ਸਹਾਇਕ ਸੁਪਰਡੈਂਟ ਨਿਰਪਾਲ ਸਿੰਘ ਨੇ ਥਾਣਾ ਸਿਟੀ ਪੁਲਸ ਨੂੰ ਭੇਜੀ ਸੂਚਨਾ 'ਚ ਦੱਸਿਆ ਕਿ ਹਵਾਲਾਤੀ ਸ਼ਿੰਦਰ ਸਿੰਘ ਵਾਸੀ ਪਿੰਡ ਮੋਹਕਮ ਅਰਾਈਆਂ ਸਮੇਤ 35 ਜੇਲ ਬੰਦੀ ਸ਼ਨੀਵਾਰ ਨੂੰ ਕੋਰਟ ਵਿਚ ਪੇਸ਼ੀ ਲਈ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਵਾਪਸੀ ਸਮੇਂ ਜਦੋਂ ਸਾਰਿਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਸ਼ਿੰਦਰ ਸਿੰਘ ਦੀਆਂ ਗਤੀਵਿਧੀਆਂ ਕੁਝ ਸ਼ੱਕੀ ਨਜ਼ਰ ਆਉਣ 'ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਸ ਦੇ ਗੁਪਤ ਅੰਗ ਵਿਚ ਲੁਕੋ ਕੇ ਰੱਖੀਆਂ ਨਸ਼ੇ ਦੀਆਂ 200 ਗੋਲੀਆਂ ਬਰਾਮਦ ਹੋਈਆਂ। ਉਕਤ ਖਿਲਾਫ ਪੁਲਸ ਨੇ ਜੇਲ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।


Related News