ਆਮ ਆਦਮੀ ਦੇ ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼ ਦਾ ਤੜਕਾ

12/05/2019 6:36:44 PM

ਫਿਰੋਜ਼ਪੁਰ (ਸੰਨੀ) - ਦੇਸ਼ ਦੀਆਂ ਸਰਕਾਰਾਂ ਵਲੋਂ ਮਹਿੰਗਾਈ ਦਾ ਲੱਕ ਤੋੜਨ ਦੇ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਨੂੰ ਪੂਰਾ ਕਰਨ 'ਚ ਕੇਂਦਰ ਤੇ ਪੰਜਾਬ ਸਰਕਾਰ ਫੇਲ ਸਿੱਧ ਹੋ ਚੁੱਕੀ ਹੈ। ਜਿਥੇ ਸਬਜ਼ੀਆਂ, ਦਾਲਾਂ, ਖੰਡ, ਗੁੜ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਰੇਟ ਆਸਮਾਨ ਛੂਹ ਰਹੇ ਹਨ, ਉਥੇ ਹੀ ਲੋਕ 2 ਵਕਤ ਦੀ ਰੋਟੀ ਖਾਣ ਲਈ ਸਖਤ ਮਿਹਨਤ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅੰਦਰ ਪਿਆਜ਼ ਦੀ ਘੱਟ ਰਹੀ ਆਮਦ ਕਾਰਨ ਇਸ ਦੀਆਂ ਕੀਮਤਾਂ ਸਿਰ ਚੜ੍ਹ ਕੇ ਬੋਲ ਰਹੀਆਂ ਹਨ। ਪੰਜਾਬ ਭਰ ਦੀਆਂ ਮੰਡੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੀਵਾਲੀ ਤੋਂ ਪਹਿਲਾ ਪਿਆਜ਼ ਦੀ ਕੀਮਤ 40 ਤੋਂ 50 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 90 ਤੋਂ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਵੱਧ ਰਹੀ ਇਸ ਕੀਮਤ ਨੇ ਘਰ ਦੀ ਰਸੋਈ ਦਾ ਬਜਟ ਵਿਗੜ ਚੁੱਕਾ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਪਿਆਜ਼ ਦੀਆਂ ਕੀਮਤਾਂ 'ਚ ਇਸ ਤਰ੍ਹਾ ਵਾਧਾ ਹੁੰਦਾ ਰਿਹਾ ਤਾਂ ਲੋਕਾਂ ਦੀ ਰਸੋਈ ਤੋਂ ਪਿਆਜ਼ ਬਾਹਰ ਹੋ ਜਾਵੇਗਾ।  


rajwinder kaur

Content Editor

Related News