ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪਾਣੀ ਦੀਆਂ ਟੁੱਟੀਆਂ ਵੀ ਲੈ ਗਏ

Tuesday, Dec 03, 2019 - 05:51 PM (IST)

ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪਾਣੀ ਦੀਆਂ ਟੁੱਟੀਆਂ ਵੀ ਲੈ ਗਏ

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੀ ਗੋਲਡਨ ਇਨਕਲੇਵ ਵਿਖੇ ਬੰਦ ਪਏ ਇਕ ਘਰ ’ਚ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਘਰ ਪਿਛਲੇ ਢਾਈ ਮਹੀਨੇ ਤੋਂ ਬੰਦ ਸੀ, ਜਿਸ ਦਾ ਪਤਾ ਲੱਗਣ ’ਤੇ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਪਿਆ ਸੋਨਾ, ਚਾਂਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਸਾਮਾਨ ਦੇ ਨਾਲ-ਨਾਲ ਬਾਥਰੂਮ ’ਚ ਲੱਗੀਆਂ ਟੁੱਟੀਆਂ ਖੋਲ੍ਹ ਕੇ ਵੀ ਆਪਣੇ ਨਾਲ ਲੈ ਗਏ।  

ਚੋਰੀ ਹੋਣ ਮਗਰੋਂ ਘਰ ਆਈ ਮਾਲਕਣ ਨੇ ਕਿਹਾ ਕਿ ਉਨ੍ਹਾਂ ਦਾ ਘਰ ਪਿਛਲੇ ਕਾਫੀ ਸਮੇਂ ਤੋਂ ਬੰਦ ਸੀ। ਉਹ ਆਪਣਾ ਬਹੁਤ ਸਾਰਾ ਕੀਮਤੀ ਸਾਮਾਨ ਇਥੇ ਦੀ ਛੱਡ ਗਏ ਸਨ, ਜੋ ਅੱਜ ਚੋਰੀ ਹੋ ਗਿਆ। ਦੂਜੇ ਪਾਸੇ ਪੁਲਸ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ। 


author

rajwinder kaur

Content Editor

Related News