ਫ਼ਿਰੋਜ਼ਪੁਰ: ਖੇਤੀ ਬਿੱਲਾਂ ਦੇ ਵਿਰੋਧ ''ਚ ਰੇਲ ਮਾਰਗਾਂ ''ਤੇ ਬੈਠੇ ਕਿਸਾਨ,ਜ਼ਮੀਨਾਂ ਖਾਤਰ ਕੁਰਬਾਨੀ ਦੇਣ ਲਈ ਤਿਆਰ

09/24/2020 5:21:37 PM

ਫਿਰੋਜ਼ਪੁਰ (ਕੁਮਾਰ)—ਕੇਂਦਰ ਸਰਕਾਰ ਵਲੋਂ ਲਗਾਏ ਗਏ 3 ਕਿਸਾਨਾਂ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ 'ਚ ਦੇਸ਼ ਭਰ 'ਚ ਵੱਖ-ਵੱਖ ਕਿਸਾਨਾਂ ਸੰਗਠਨਾਂ ਵਲੋਂ 24 ਤੋਂ 26 ਸਤੰਬਰ ਤੱਕ ਰੇਲ ਟਰੈਕ ਜਾਮ ਕਰਨ ਦੀ ਕੀਤੀ ਗਈ ਘੋਸ਼ਣਾ ਦੇ ਤਹਿਤ ਅੱਜ ਭਾਰੀ ਗਿਣਤੀ 'ਚ ਕਿਸਾਨ ਫਿਰੋਜ਼ਪੁਰ 'ਚ ਰੇਲ ਟਰੈਕ 'ਤੇ ਬੈਠ ਗਏ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਕੇਂਦਰ ਸਰਕਾਰ ਦਾ ਰਵੱਈਆਂ ਅਜਿਹਾ ਰਿਹਾ ਤਾਂ ਕਿਸਾਨ ਆਪਣੇ ਇਸ ਸੰਘਰਸ਼ ਨੂੰ 26 ਸਤੰਬਰ ਤੋਂ ਅੱਗੇ ਵੀ ਵਧਾ ਸਕਦੇ ਹਨ। ਵੱਖ-ਵੱਖ ਕਿਸਾਨ ਆਰਡੀਨੈਂਸ ਅਤੇ ਬਿਜਲੀ ਸੋਧ ਐਕਟ 2020 ਲਾਗੂ ਨਹੀਂ ਹੋਣ ਦੇਣਗੇ ਅਤੇ ਜੇਕਰ ਕਿਸਾਨਾਂ ਨੂੰ ਆਪਣੀਆਂ ਸਹਾਦਤਾਂ ਵੀ ਦੇਣੀਆਂ ਪਈਆਂ ਤਾਂ ਪਿੱਛੇ ਨਹੀਂ ਹੱਟਣਗੇ।

PunjabKesari

ਦੂਜੇ ਪਾਸੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਰੇਲ ਵਿਭਾਗ ਵਲੋਂ ਫਿਰੋਜ਼ਪੁਰ ਕ੍ਰੀਮ 14 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਰੇਲਵੇ ਪੁਲਸ ਅਤੇ ਪੰਜਾਬ ਪੁਲਸ ਵਲੋਂ ਇਸ ਸੰਘਰਸ਼ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਰੇਲਵੇ ਨਾਲ ਸੰਬੰਧਤ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਪ੍ਰਾਪਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਇਹ ਸੰਘਰਸ਼ ਸ਼ਾਂਤੀਪੂਰਨ ਖਤਮ ਹੋ ਜਾਵੇ ਇਸ ਲਈ ਉਨ੍ਹਾਂ ਨੇ ਵੱਡੇ ਪੱਧਰ 'ਤੇ ਰੇਲ ਟਰੈਕਾਂ 'ਤੇ ਫੋਰਸ ਤਾਇਨਾਤ ਕੀਤੀ ਹੈ ਅਤੇ ਕਿਸਾਨਾਂ ਦੇ ਸੰਘਰਸ਼ 'ਤੇ ਸਖਤ ਨਜ਼ਰ ਰੱਖੀ ਜਾਵੇਗੀ। 

PunjabKesari
ਜ਼ਿਲਾ ਭਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ-ਐੱਸ.ਐੱਸ.ਪੀ. ਭੁਪਿੰਦਰ ਸਿੰਘ
ਦੂਜੇ ਪਾਸੇ ਸੰਪਰਕ ਕਰਨ 'ਤੇ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਜ਼ਿਲਾ ਫਿਰੋਜ਼ਪੁਰ 'ਚ ਪੁਲਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਐੱਸਪੀਜ਼ ਅਤੇ ਡੀਐੱਸਪੀਜ਼ ਦੀ ਅਗਵਾਈ 'ਚ ਸਾਰੇ ਥਾਣਾ ਮੁਖੀਆਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

PunjabKesari

ਉਨ੍ਹਾਂ ਦੱਸਿਆ ਕਿ ਕਿਸਾਨ ਸੰਗਠਨਾਂ ਵੱਲੋਂ ਪੁਲਸ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਸ਼ਾਂਤੀ ਭੰਗ ਨਹੀਂ ਕਰਨਗੇ ਅਤੇ ਆਪਣਾ ਸੰਘਰਸ਼ ਸ਼ਾਂਤੀਪੂਰਨ ਤਰੀਕੇ ਨਾਲ ਕਰਨਗੇ। ਐੱਸ.ਐੱਸ.ਪੀ.ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਜ਼ਿਲਾ ਭਰ 'ਚ ਸੁਰੱਖਿਆ ਪ੍ਰਬੰਧਾਂ 'ਤੇ ਨਜ਼ਰ ਰੱਖ ਰਹੇ ਹਨ।


Aarti dhillon

Content Editor

Related News