ਖੇਤਾਂ ''ਚ ਭਰਿਆ ਪਾਣੀ ਦੇਖ ਕਿਸਾਨ ਨੂੰ ਪਿਆ ਦਿਲ ਦਾ ਦੌਰਾ
Monday, Sep 08, 2025 - 08:35 PM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : ਸਬ ਡਵੀਜ਼ਨ ਪਾਤੜਾਂ ਦੇ ਪਿੰਡ ਰਸੌਲੀ ਦੇ ਇਕ ਕਿਸਾਨ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਝੋਨੇ ਦੇ ਖੇਤਾਂ ਵਿੱਚ ਭਰਿਆ ਵੇਖਕੇ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਪਿੰਡ ਵਿੱਚ ਗਰੀਬਾਂ ਦੇ ਸ਼ਮਸ਼ਾਨ ਘਾਟ ਵਿੱਚ ਪਾਣੀ ਭਰਿਆ ਹੋਣ ਕਰਕੇ ਮ੍ਰਿਤਕ ਦਾ ਸੰਸਕਾਰ ਵੀ ਡਰੇਨ ਦੇ ਕਿਨਾਰੇ ਹੀ ਕਰਨ ਪਿਆ।
ਦੱਸਣਯੋਗ ਹੈ ਕਿ ਪਹਿਲਾ ਸ਼ਨੀਵਾਰ ਨੂੰ ਪਿੰਡ ਸ਼ੁਤਰਾਣਾ ਦੇ ਮੋਹਨ ਲਾਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਪਿੰਡ ਰਸੌਲੀ ਸਰਪੰਚ ਜਗਸੀਰ ਸਿੰਘ ਧਾਲੀਵਾਲ, ਸੁਭਾਸ਼ ਚੰਦ, ਮਾਮ ਰਾਜ, ਰਾਜਪਾਲ ਨੇ ਦੱਸਿਆ ਕਿ ਰਣ ਸਿੰਘ (60) ਪੁੱਤਰ ਜੈ ਸਿੰਘ ਮਹਿਜ ਇਕ ਏਕੜ ਮਾਲਕ ਸੀ। ਉਸ ਦੇ ਝੋਨੇ (ਜੀਰੀ)'ਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਐਤਵਾਰ ਸਵੇਰੇ ਜਦੋਂ ਰਣ ਸਿੰਘ ਖੇਤ ਗੇੜਾ ਮਾਰਨ ਗਿਆ ਤਾਂ ਝੋਨਾ ਡੁਬਿਆ ਦੇਖ ਦਿਲ ਦਾ ਦੌਰਾ ਪੈ ਗਿਆ। ਉਨਾਂ ਦੱਸਿਆ ਕਿ ਇਲਾਜ ਲਈ ਲੈ ਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਖ਼ਰਚ ਨਾ ਹੋਣ ਕਰਕੇ ਉਨ੍ਹਾਂ ਪੋਸਟ ਮਾਰਟਮ ਨਹੀਂ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e