ਪਿੰਡ ਕਲੀਪੁਰ ਦੇ ਪ੍ਰਾਇਮਰੀ ਤੇ ਹਾਈ ਸਕੂਲ ''ਚ ਭਰਿਆ ਪਾਣੀ, ਪ੍ਰਸ਼ਾਸ਼ਨ ਨੂੰ ਫੌਰੀ ਧਿਆਨ ਦੇਣ ਦੀ ਮੰਗ
Wednesday, Sep 03, 2025 - 07:56 PM (IST)

ਬੁਢਲਾਡਾ (ਬਾਂਸਲ) : ਹੜ੍ਹਾਂ ਦੀ ਮਾਰ ਕਰਨ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਕਲੀਪੁਰ ਵਿਖੇ ਕਮਰਿਆਂ 'ਚ ਪਾਣੀ ਭਰ ਚੁੱਕਿਆ ਹੈ। ਸਕੂਲ ਦੇ ਕਮਰਿਆਂ ਅਤੇ ਦਫਤਰਾਂ ਅੰਦਰ ਬਾਰਿਸ਼ ਪਾਣੀ ਦਾ ਪਾਣੀ ਭਰਨ ਕਾਰਨ ਬਿਲਡਿੰਗ ਅਤੇ ਫਰਨੀਚਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ।
ਹਾਈ ਸਕੂਲ ਦੇ ਚੰਦਨ ਕੁਮਾਰ, ਪ੍ਰਾਇਮਰੀ ਸਕੂਲ ਦੇ ਮਨਜੀਤ ਕੌਰ ਅਤੇ ਗੌਰਵ ਬਾਂਸਲ ਵੱਲੋਂ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਸਕੂਲ ਦੇ ਸਾਮਾਨ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਕਮਰਿਆਂ ਦੇ ਦਰਵਾਜ਼ਿਆਂ 'ਚ ਪਾਣੀ ਨੂੰ ਰੋਕਣ ਲਈ ਮਿੱਟੀ ਦੇ ਗੱਟੇ ਆਦਿ ਲਗਾ ਕੇ ਪੁਖਤਾ ਪ੍ਰਬੰਧ ਕੀਤੇ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਅਤੇ ਸਕੂਲ ਦਾ ਪੱਧਰ ਨੀਵਾਂ ਹੋਣ ਕਾਰਨ ਪਾਣੀ ਕਾਫੀ ਜਮ੍ਹਾ ਹੋ ਗਿਆ ਹੈ ਅਤੇ ਸਕੂਲ ਦੇ ਕਮਰਿਆਂ ਅਤੇ ਦਫਤਰਾਂ ਅੰਦਰ ਦਾਖਲ ਹੋ ਗਿਆ ਹੈ। ਪ੍ਰਾਇਮਰੀ ਸਕੂਲ ਦੀ ਮੁਖੀ ਮਨਜੀਤ ਕੌਰ ਅਤੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਫੌਰੀ ਧਿਆਨ ਦਿੱਤਾ ਜਾਵੇ ਅਤੇ ਪਾਣੀ ਲਈ ਕੋਈ ਠੋਸ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਪ੍ਰਾਇਮਰੀ ਸਕੂਲ ਮੁਖੀ ਮਨਜੀਤ ਕੌਰ, ਮਾ. ਚੰਦਨ ਕੁਮਾਰ, ਮਾ. ਗੌਰਵ ਬਾਂਸਲ ਵੱਲੋਂ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e