ਮਕਾਨ ਮਾਲਕ ਨੇ ਕਿਰਾਏ 'ਤੇ ਰਹਿੰਦੀ ਔਰਤ ਨਾਲ ਕੀਤਾ ਜਬਰ-ਜ਼ਨਾਹ

Thursday, May 14, 2020 - 01:28 AM (IST)

ਮਕਾਨ ਮਾਲਕ ਨੇ ਕਿਰਾਏ 'ਤੇ ਰਹਿੰਦੀ ਔਰਤ ਨਾਲ ਕੀਤਾ ਜਬਰ-ਜ਼ਨਾਹ

ਬਠਿੰਡਾ,(ਜ.ਬ.)-ਇਲਾਕੇ 'ਚ ਇਕ ਵਿਅਕਤੀ ਵਿਰੁੱਧ ਕਿਰਾਏਦਾਰ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸਦੀ ਸੱਚਾਈ ਖਾਤਰ ਪੁਲਸ ਨੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਕ ਔਰਤ ਨੇ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਜਸਵੀਰ ਸਿੰਘ ਉਰਫ ਜੱਸੀ ਦੇ ਘਰ ਕਿਰਾਏ 'ਤੇ ਰਹਿੰਦੀ ਸੀ। ਉਸਦਾ ਪਤੀ ਸ਼ਹਿਰ ਤੋਂ ਬਾਹਰ ਕੰਮ ਕਰਦਾ ਹੈ ਤੇ ਕਈ-ਕਈ ਦਿਨਾਂ ਬਾਅਦ ਵਾਪਸ ਆਉਂਦਾ ਹੈ। ਇਸੇ ਦੌਰਾਨ ਇਕ ਦਿਨ ਜਸਵੀਰ ਸਿੰਘ ਨੇ ਉਸਨੂੰ ਆਪਣੇ ਘਰ ਕਿਸੇ ਕੰਮ ਦੇ ਬਹਾਨੇ ਨਾਲ ਬੁਲਾਇਆ, ਜਦੋਂ ਉਹ ਉਕਤ ਦੇ ਘਰ ਕੰਮ ਕਰ ਰਹੀ ਸੀ ਤਾਂ ਉਸਨੇ ਕਮਰੇ ਦੀ ਕੁੰਡੀ ਲਗਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਰੌਲਾ ਪਾਉਣ 'ਤੇ ਚੋਰੀ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ। ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ, ਜਿਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News