ਫਾਜ਼ਿਲਕਾ: ਕਿੰਨਰ ਨੇ ਅਸ਼ਟਮੀ ਮੌਕੇ ਦੇਵੀ ਦਾ ਰੂਪ ਮੰਨਦੇ ਹੋਏ ਨਵਜੰਮੀ ਬੱਚੀ ਨੂੰ ਲਿਆ ਗੋਦ

10/07/2019 1:20:16 PM

ਫਾਜ਼ਿਲਕਾ - ਅਸ਼ਟਮੀ ਪੂਜਨ ਵਾਲੇ ਦਿਨ ਫਾਜ਼ਿਲਕਾ ਨਗਰ 'ਚ ਕਿੰਨਰਾਂ ਦੀ ਮਾਈ ਤੇਜੋਂ ਦੇ ਡੇਰੇ 'ਚ ਰਹਿਣ ਵਾਲੀ ਇਕ ਕਿਨੰਰ ਆਰਤੀ ਮਹੰਤ ਨੇ ਨਵਜੰਮੀ ਬੱਚੀ ਨੂੰ ਗੋਦ ਲਿਆ। ਇਸੇ ਤਰ੍ਹਾਂ, ਕੁਝ ਸਮਾਂ ਪਹਿਲਾਂ ਇਸ ਡੇਰੇ 'ਚ ਰਹਿਣ ਵਾਲੀ ਮੌਨੀ ਮਹੰਤ ਨੇ ਵੀ ਇਕ ਕੁੜੀ ਨੂੰ ਗੋਦ ਲਿਆ ਸੀ ਅਤੇ ਫਿਰ ਉਸ ਦਾ ਵਿਆਹ ਕਰਵਾ ਦਿੱਤਾ ਸੀ। ਜਾਣਕਾਰੀ ਅਨੁਸਾਰ ਅਬੋਹਰ 'ਚ ਰਹਿ ਰਹੇ ਇਕ ਪਰਿਵਾਰ ਦੇ ਘਰ ਪਹਿਲਾਂ ਤੋਂ ਹੀ ਚਾਰ ਕੁੜੀਆਂ ਸਨ ਅਤੇ 5ਵਾਂ ਬੱਚਾ ਵੀ ਕੁੜੀ ਹੀ ਹੋਈ। ਉਕਤ ਪਰਿਵਾਰ ਲਈ 5 ਕੁੜੀਆਂ ਦੀ ਦੇਖ-ਭਾਲ ਕਰਨਾ ਔਖਾ ਹੋ ਗਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਆਰਤੀ ਮਹੰਤ ਕਿਸੇ ਬੱਚੀ ਨੂੰ ਗੋਦ ਲੈਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਆਪਣੀ ਬੱਚੀ ਆਰਤੀ ਮਹੰਤ ਨੂੰ ਦੇ ਦਿੱਤੀ।

ਬੱਚੀ ਦੇ ਅਸਲੀ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਦਾ ਪਾਲਣ ਪੋਸ਼ਣ ਆਰਤੀ ਮਹੰਤ ਤੋਂ ਚੰਗਾ ਹੋਰ ਕੋਈ ਨਹੀਂ ਕਰ ਸਕਦਾ। ਦੱਸ ਦੇਈਏ ਕਿ ਬੱਚੀ ਨੂੰ ਗੋਦ ਲੈਣ ਦੇ ਦਸਤਾਵੇਜ਼ 26 ਸਤੰਬਰ ਨੂੰ ਪੂਰੇ ਕਰ ਦਿੱਤੇ ਗਏ ਸਨ, ਜਿਸ ਕਾਰਨ ਮਾਪਿਆਂ ਨੇ ਅਸ਼ਟਮੀ ਮੌਕੇ ਆਰਤੀ ਮਹੰਤ ਨੂੰ ਬੱਚੀ ਸੌਂਪ ਦਿੱਤੀ। ਆਰਤੀ ਮਹੰਤ ਨੇ ਬੱਚੀ ਦਾ ਨਾਂ ਸੀਰਤ ਰੱਖਿਆ ਅਤੇ ਉਸ ਦੇ ਘਰ ਆਉਣ ਦੀ ਖੁਸ਼ੀ 'ਚ ਆਲੇ-ਦੁਆਲੇ ਦੇ ਲੋਕਾਂ ਨੂੰ ਪਾਰਟੀ ਦਿੱਤੀ।


rajwinder kaur

Content Editor

Related News