ਫਾਜ਼ਿਲਕਾ ਜ਼ਿਲ੍ਹੇ ’ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ, 49 ਹੋਏ ਠੀਕ

09/21/2020 12:40:34 AM

ਫਿਰੋਜ਼ਪੁਰ/ਫਾਜ਼ਿਲਕਾ/ਜਲਾਲਬਾਦ, (ਲੀਲਾਧਰ, ਬੰਟੀ,ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ)– ਫਾਜ਼ਿਲਕਾ ਜ਼ਿਲੇ ’ਚ ਅੱਜ 55 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ ਜਦਕਿ 49 ਜਣਿਆਂ ਸਮੇਤ ਹੁਣ ਤੱਕ ਕੁੱਲ 1267 ਜਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੇਕਰ ਕਿਸੇ ਨੂੰ 104 ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਹ ਲੋਕਾਂ ਦੇ ਸਿਹਤ ਦੀ ਪੁੱਛ-ਗਿੱਛ ਲਈ ਹੈ ਇਸ ਕਰ ਕੇ ਕਾਲ ਨੂੰ ਜ਼ਰੂਰ ਰਿਸੀਵ ਕੀਤਾ ਜਾਵੇ। ਉਧਰ ਹੁਣ ਤੱਕ ਜ਼ਿਲ੍ਹੇ ਨਾਲ ਸਬੰਧਤ 1906 ਕੇਸ ਆਏ ਸਨ, ਜਿਨਾਂ ’ਚੋਂ 1267 ਠੀਕ ਹੋ ਗਏ ਹਨ, 519 ਕੇਸ ਐਕਟਿਵ ਹਨ ਅਤੇ 27 ਜਣਿਆਂ ਦੀ ਮੌਤ ਹੋ ਗਈ ਹੈ।

ਫਿਰੋਜ਼ਪੁਰ ਜ਼ਿਲ੍ਹੇ ’ਚ 26 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਐਤਵਾਰ ਨੂੰ ਆਈ ਕੋਰੋਨਾ ਟੈਸਟ ਰਿਪੋਰਟ ’ਚ 26 ਲੋਕਾਂ ਦੇ ਪਾਜ਼ੇਟਿਵ ਹੋਣ ਦਾ ਖੁਲਾਸਾ ਹੋਇਆ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਜਿੱਥੇ 26 ਨਵੇਂ ਮਾਮਲੇ ਡਿਟੈਕਟ ਹੋਏ ਹਨ ਉਥੇ 9 ਪੁਰਾਣੇ ਰੋਗੀਆਂ ਨੂੰ ਠੀਕ ਹੋਣ ਤੋਂ ਬਾਅਦ ਆਈਸੋਲੇਸ਼ਨ ਤੋਂ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪਾਜ਼ੇਟਿਵ ਪਾਏ ਗਏ ਰੋਗੀਆਂ ’ਚੋਂ 20 ਫਿਰੋਜ਼ਪੁਰ ਅਤੇ ਛਾਉਣੀ ਦੇ ਰਹਿਣ ਵਾਲੇ ਹਨ, ਜਦਕਿ ਬਾਕੀ 6 ਰੋਗੀ ਜ਼ਿਲੇ ਦੇ ਹੋਰਨਾਂ ਇਲਾਕਿਆਂ ਦੇ ਹਨ। ਨਵੇਂ ਪਾਜ਼ੇਟਿਵ ਆਏ ਲੋਕਾਂ ਨੂੰ ਆਈਸੋਲੇਸ਼ਨ ’ਚ ਰੱਖਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।

ਜ਼ਿਲੇ ਵਿਚ ਐਕਟਿਵ ਕੇਸ 792

ਸਿਵਲ ਸਰਜਨ ਅਨੁਸਾਰ ਹੁਣ ਤੱਕ ਜ਼ਿਲੇ ’ਚ ਕੁੱਲ 3283 ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਨਾਂ ’ਚੋਂ 2405 ਰੋਗੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਜ਼ਿਲੇ ਦੇ 86 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਗਈ ਹੈ ਅਤੇ ਐਕਟਿਵ ਰੋਗੀਆਂ ਦੀ ਗਿਣਤੀ 792 ਹੈ।


Bharat Thapa

Content Editor

Related News