ਬੇਵੱਸ ਪਿਤਾ ਨੇ ਪੁੱਤ ਨੂੰ ਪਹੁੰਚਾਇਆ ਸੀਖਾਂ ਪਿੱਛੇ, ਜਾਣੋ ਕਿਉਂ ਲਿਆ ਸਖਤ ਫ਼ੈਸਲਾ

06/03/2023 2:44:13 AM

ਨਾਭਾ (ਖੁਰਾਣਾ) : ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਬੀਤੀ ਦੇਰ ਰਾਤ ਬੇਵੱਸ ਪਿਤਾ ਨੇ ਆਪਣੇ ਹੀ ਨੌਜਵਾਨ ਪੁੱਤ ਨੂੰ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਘਰ 'ਚ ਹੀ ਸਾੜ ਕੇ ਤਾਂਬਾ ਕੱਢਦੇ ਹੋਏ ਰੰਗੇ ਹੱਥੀਂ ਪਿੰਡ ਵਾਸੀਆਂ ਨੂੰ ਫਡ਼ਾ ਦਿੱਤਾ ਕਿਉਂਕਿ ਪਿਤਾ ਆਪਣੇ ਨੌਜਵਾਨ ਪੁੱਤ ਤੋਂ ਇੰਨਾ ਡਰ ਗਿਆ ਸੀ ਕਿ ਪੁੱਤ ਆਪਣੇ ਪਿਤਾ ਨੂੰ ਸਿੱਧੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਸੀ। ਪਿੰਡ ਵਾਸੀਆਂ ਦੀ ਮਦਦ ਨਾਲ 2 ਮੁਲਜ਼ਮਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਕਰਮਾ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਨਸ਼ੇ ਦਾ ਆਦੀ ਹੈ, ਮੋਟਰਾਂ ਦੀਆਂ ਤਾਰਾਂ 'ਚੋਂ ਤਾਂਬਾ ਘਰ ਲਿਆ ਕੇ ਕੱਢਦਾ ਤੇ ਜਦੋਂ ਵੀ ਮੈਂ ਇਸ ਨੂੰ ਰੋਕਦਾ ਤਾਂ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਗਲ਼ੇ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਕੀਤਾ ਟਵੀਟ, ਕਹੀ ਇਹ ਗੱਲ

ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਜਿਵੇਂ ਫਸਲ ਦੇ ਖਰਾਬੇ ਦਾ ਮੁਆਵਜ਼ਾ ਦਿੰਦੀ ਹੈ, ਹੁਣ ਕਿਸਾਨਾਂ ਨੂੰ ਮੋਟਰਾਂ ਦੀਆਂ ਕੇਬਲ ਚੋਰੀ ਦੇ ਮੁਆਵਜ਼ੇ ਵੀ ਦੇਵੇ। ਇਸ ਮੌਕੇ ਨਾਭਾ ਰੋਹਟੀ ਪੁਲਸ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ 2 ਨੌਜਵਾਨ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਲਾਡੀ ਸਿੰਘ ਤੇ ਜਗਪ੍ਰੀਤ ਸਿੰਘ ਵਾਸੀ ਪਿੰਡ ਲੁਬਾਣਾ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਧਾਰਾ 379 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਨਾਲ ਹੋਰ ਕਿੰਨੇ ਹੋਰ ਨੌਜਵਾਨ ਹਨ, ਇਸ ਸਬੰਧੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News