ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਲਈ ਪ੍ਰੇਰਨਾ ਸ੍ਰੋਤ ਬਣੀ ਪਿਉ-ਪੁੱਤ ਦੀ ਜੋੜੀ

Friday, Apr 29, 2022 - 11:56 AM (IST)

ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਲਈ ਪ੍ਰੇਰਨਾ ਸ੍ਰੋਤ ਬਣੀ ਪਿਉ-ਪੁੱਤ ਦੀ ਜੋੜੀ

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਰਵਾਇਤੀ ਫਸਲ ਚੱਕਰ ਕਣਕ ਅਤੇ ਝੋਨੇ ਦੀ ਲਗਾਤਾਰ ਕਾਸ਼ਤ ਕਰ ਕੇ ਧਰਤੀ ਦੀ ਉਪਜਾਊ ਸ਼ਕਤੀ ਘਟਾਉਣ ਦੇ ਨਾਲ-ਨਾਲ ਧਰਤੀ ਹੇਲਠੇ ਪਾਣੀ ਦਾ ਪੱਧਰ ਵੀ ਨੀਵਾਣ ਵੱਲ ਕੀਤਾ ਜਾ ਰਿਹਾ ਹੈ, ਉੱਥੇ ਅਜੋਕੇ ਦੌਰ ਵਿਚ ਕੁਝ ਅਗਾਂਹਵਧੂ ਕਿਸਾਨ ਅਜਿਹੇ ਵੀ ਹਨ ਜੋ ਇਸ ਰਵਾਇਤੀ ਫਸਲ ਚੱਕਰ ਦਾ ਖਹਿੜਾ ਛੱਡ ਕੇ ਹੱਡ ਭੰਨਵੀ ਮਿਹਨਤ ਕਰਦੇ ਹੋਏ ਫਸਲੀ ਵਿੰਭਨਤਾ ਵਾਲੀ ਖੇਤੀ ਕਰ ਕੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ। ਇਸ ਤਰ੍ਹਾਂ ਹੀ ਮੋਗਾ ਨੇੜੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਇਕ ਪਿਉ ਪੁੱਤ ਦੀ ਜੋੜੀ ਵੀ ਵਿੰਭਿਨਤਾ ਵਾਲੀ ਖੇਤੀ ਕਰ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

‘ਜਗ ਬਾਣੀ’ ਦੀ ਟੀਮ ਵੱਲੋਂ ਜਦੋਂ ਇਸ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਤਾਂ ਢਾਈ ਏਕੜ ਜ਼ਮੀਨ ’ਤੇ ਲੱਗੇ ਖਰਬੂਜੇ ਅਤੇ ਮਤੀਰੇ ਦੀ ਮਹਿਕ ਦੂਰ-ਦੁਰਾਡੇ ਤੱਕ ਆਪਣੇ ਰੰਗ ਬਿਖੇਰ ਰਹੀ ਸੀ। ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਵਰ੍ਹਿਆਂ ਤੋਂ ਹੀ ਪੁਰਾਣੀ ਖੇਤੀ ਦਾ ਰਾਹ ਛੱਡ ਕੇ ਇਸ ਪਾਸੇ ਤੁਰਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਮਨ ਵਿਚ ਸਫਲ ਕਿਸਾਨ ਬਣ ਕੇ ਕੁਝ ਨਵਾਂ ਕਰਨ ਦਾ ਜਨੂਨ ਸੀ ਅਤੇ ਇਸੇ ਕਰ ਕੇ ਹੀ ਮੇਰੇ ਪਿਤਾ ਮੁਖਤਿਆਰ ਸਿੰਘ ਨਾਲ ਜਦੋਂ ਮੈਂ ਮਸ਼ਵਰਾ ਕੀਤਾ ਤਾਂ ਅਸੀਂ ਰਵਾਇਤੀ ਫਸਲੀ ਚੱਕਰ ਵਿਚੋਂ ਪੱਕੇ ਤੌਰ ’ਤੇ ਬਾਹਰ ਨਿਕਲਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਸਾਉਣੀ ਦੇ ਸੀਜ਼ਨ ਦੌਰਾਨ ਵੀ ਅਸੀਂ ਸਟਾਬਰੀ ਦੀ ਖੇਤੀ ਕਰ ਕੇ ਕਾਫ਼ੀ ਚੋਖਾ ਮੁਨਾਫ਼ਾ ਕਮਾਇਆ। ਜਸਪ੍ਰੀਤ ਦੱਸਦਾ ਹੈ ਕਿ ਰਵਾਇਤੀ ਫਸਲਾ ਦੀ ਬਜਾਏ ਵਿਭਿੰਨਤਾ ਵਾਲੀ ਖ਼ੇਤੀ ’ਤੇ ਭਾਵੇਂ ਦਿਨ-ਰਾਤ ਮਿਹਨਤ ਤਾਂ ਕਰਨੀ ਪੈਂਦੀ ਹੈ, ਪਰ ਕਣਕ ਅਤੇ ਝੋਨੇ ਦੀ ਬਜਾਏ ਕਿਸਾਨ ਦੁੱਗਣੇ ਪੈਸੇ ਜ਼ਰੂਰ ਕਮਾ ਲੈਂਦਾ ਹੈ। ਉਨ੍ਹਾਂ ਕਿਹਾ ਪਿਛਲੇ 15 ਦਿਨਾਂ ਤੋਂ ਲਗਾਤਾਰ ਖਰਬੂਜਾ ਤੋੜ ਕੇ ਮੰਡੀਆਂ ਵਿਚ ਜਲੰਧਰ, ਮੋਗਾ ਅਤੇ ਹੋਰਨਾਂ ਥਾਵਾਂ ’ਤੇ ਮੰਡੀਕਰਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਨੂੰ ਹੋਰਨਾਂ ਖੇਤੀਆਂ ਦੇ ਰਾਹ ਵੀ ਤੁਰਨਾ ਚਾਹੀਦਾ ਹੈ ਤਾਂ ਹੀ ਕਿਸਾਨ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 10 ਦਿਨਾਂ ਤੱਕ ਖਰਬੂਜੇ ਦੀ ਖ਼ੇਤੀ ਖ਼ਤਮ ਹੋ ਜਾਵੇਗੀ ਅਤੇ ਇਸ ਮਗਰੋਂ ਮੱਕੀ ਜਾਂ ਕੋਈ ਹੋਰ ਨਵਾ ਤਜ਼ਰਬਾ ਕਰਨ ਦੀ ਵਿਉਂਤਬੰਧੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨ ਇਕ ਵਰ੍ਹੇ ਵਿਚ ਤਿੰਨ ਫ਼ਸਲਾਂ ਦੀ ਖ਼ੇਤੀ ਕਰ ਸਕਦਾ ਹੈ। 

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

ਇਸੇ ਦੌਰਾਨ ਹੀ ਜ਼ਿਲਾ ਖ਼ੇਤੀਬਾੜੀ ਵਿਭਾਗ ਮੋਗਾ ਦੇ ਸਹਾਇਕ ਖ਼ੇਤੀਬਾੜੀ ਵਿਕਾਸ ਅਫ਼ਸਰ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਜ਼ਿਲੇ ਭਰ ਦੇ ਕਿਸਾਨਾਂ ਨੂੰ ਵਿੰਭਨਤਾ ਵਾਲੀ ਖ਼ੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਜਿਹੜੇ ਕਿਸਾਨ ਹੋਰ ਫ਼ਸਲਾਂ ਦੀ ਖ਼ੇਤੀ ਕਰਦੇ ਹਨ, ਉਨ੍ਹਾਂ ਦੀ ਵਿਭਾਗ ਵਲੋਂ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿੰਭਨਤਾ ਵਾਲੀ ਖ਼ੇਤੀ ਕਰਨ ਵਾਲੇ ਕਿਸਾਨ ਅੱਜ ਕੱਲ ਕਾਮਯਾਬੀ ਦੇ ਰਾਹ ’ਤੇ ਹਨ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News