ਵਿਸਾਖੀ ਮੌਕੇ ਖੇਤਾਂ ’ਚ ਕਣਕ ਕਟਵਾ ਰਹੇ ਕਿਸਾਨ ਹੋਏ ਭਾਵੁਕ, ਕੈਮਰੇ ਸਾਹਮਣੇ ਆਖੀ ਵੱਡੀ ਗੱਲ

04/14/2022 5:30:22 PM

ਫਰੀਦਕੋਟ (ਦੁਸਾਂਝ) : ਪੰਜਾਬ ’ਚ ਹਰ ਸਾਲ ਵਿਸਾਖੀ ਦਾ ਤਿਉਹਾਰ ਬੜੀਆ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਖਾਸ ਕਰ ਕਿਸਾਨ ਇਸ ਦਿਨ ਦਾ ਬੜੇ ਚਾਵਾਂ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਘਰਾਂ ’ਚ ਹਾੜੀ ਦੀ ਫ਼ਸਲ ਕਣਕ ਦੇ ਢੇਰ ਲਗਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਕਿਸਾਨ ਬੇਹੱਦ ਨਾਰਾਜ਼ ਦਿਖਾਈ ਦੇ ਰਹੇ ਹਨ। ਕਿਸਾਨਾਂ ਨੇ ਬਹੁਤ ਹੀ ਭਾਵੁਕ ਹੁੰਦਿਆਂ ਦੱਸਿਆ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਕਾਰਨ ਕਣਕ ਦੇ ਝਾੜ ’ਚ ਕਮੀ ਆਈ ਹੈ, ਉੱਥੇ ਹੀ ਕਣਕ ਦੇ ਦਾਣੇ ਵੀ ਖ਼ਰਾਬ ਹੋ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਮੰਡੀਆਂ ’ਚ ਕਿਸਾਨਾਂ ਦੀ ਫ਼ਸਲ ਖ਼ਰੀਦਣ ਤੋਂ ਐੱਫ.ਸੀ.ਆਈ ਵੱਲੋਂ ਵੀ ਮਨਾਹੀ ਕਰ ਦਿੱਤੀ ਗਈ ਸੀ ਜਿਸ ਨਾਲ ਕਿਸਾਨਾਂ ਦੇ ਚਿਹਰੇ ਹੋਰ ਮੁਰਝਾ ਗਏ ਸਨ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਇਸ ਮੌਕੇ ਉਨ੍ਹਾਂ ਵੱਲੋਂ ਰੱਬ ਅਤੇ ਸਰਕਾਰਾਂ ਨਾਲ ਬੇਹੱਦ ਗਿਲਾ ਜ਼ਾਹਿਰ ਕੀਤਾ। ਇਹ ਹਕੀਕਤ ਅੱਜ ਵਿਸਾਖੀ ਵਾਲੇ ਦਿਹਾੜੇ ਦੀ ਹੈ ਜਦੋਂ ਸਾਡੀ ਟੀਮ ਨੇ ਫ਼ਰੀਦਕੋਟ ਦੇ ਪਿੰਡ ਅਰਾਈਆ ਵਾਲੇ ’ਚ ਇੱਕ ਕਿਸਾਨ ਦੇ ਖੇਤ ’ਚ ਜਾਕੇ ਜਾਣੀ ਤਾਂ ਕਣਕ ਦੀ ਕਟਾਈ ਕਰਵਾ ਰਹੇ ਕਿਸਾਨ ਵੱਲੋਂ ਝਾੜ ਵਿੱਚ ਕਮੀ ਆਉਣ ਕਰਕੇ ਦੁਖੀ ਹੋ ਕੇ ਆਪਣੀ ਦਾਸਤਾਂ ਦੱਸੀ। ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਤੋਂ ਜ਼ਮੀਨ ਠੇਕੇ ’ਤੇ ਲਈ ਸੀ ਪਰ ਇਸ ਵਾਰ ਝਾੜ ਘੱਟ ਹੋਣ ਕਰਕੇ ਉਹ ਪੂਰੀ ਤਰ੍ਹਾਂ ਠੇਕਾ ਵੀ ਨਹੀਂ ਉਤਾਰ ਸਕਦਾ ਜਿਸ ਤੋਂ ਉਹ ਪੂਰੀ ਤਰ੍ਹਾਂ  ਨਾਲ ਨਿਰਾਸ਼ ਹਨ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਠੇਕੇ ’ਤੇ ਚਾਰ ਏਕੜ ਜ਼ਮੀਨ ਆਪਣੇ ਕਿਸੇ ਰਿਸ਼ਤੇਦਾਰ ਤੋਂ ਲਈ ਗਈ ਸੀ ਪਰ ਇਸ ਵਾਰ ਗਰਮੀ ਟਾਈਮ ਤੋਂ ਪਹਿਲਾਂ ਆਉਣ ਕਰਕੇ ਉਸਦੀ ਫ਼ਸਲ ਦਾ ਝਾੜ ਘੱਟ ਗਿਆ ਅਤੇ ਦਾਣਾ ਵੀ ਬਰੀਕ ਹੈ ਜਿਸ ਨਾਲ ਠੇਕਾ ਵੀ ਪੂਰਨ ਤੌਰ ’ਤੇ ਪੂਰਾ ਨਹੀਂ ਹੋ ਸਕਿਆ ਜਿਸ ਤੋਂ ਉਹ ਨਿਰਾਸ਼ਾ ਦੇ ਆਲਮ ਵਿੱਚ ਹੈ ਅਤੇ ਕਿਸਾਨ ਨੇ ਦੱਸਿਆ ਕਿ ਉਸਨੂੰ ਖ਼ੁਦਕੁਸ਼ੀ ਕਰਨੀ ਪੈ ਸਕਦੀ ਹੈ, ਕਿਉਂਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਜਿਸ ਤੋਂ ਉਹ ਦੁਖੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰਾਂ ਵੀ ਮਦਦ ਨਹੀਂ ਕਰ ਰਹੀਆਂ।

PunjabKesari

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਉੱਥੇ ਹੀ ਫਰੀਦਕੋਟ ਦੇ ਉੱਘੇ ਸਮਾਜ ਸੇਵੀ ਅਤੇ ਕਿਸਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਰਕੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਤੇ ਮੰਡੀ ਵਿਚ ਕਣਕ ਦੀ ਵਿਕਰੀ ’ਤੇ ਰੋਕ ਲੱਗਣ ਕਰਕੇ ਸਰਕਾਰਾਂ ਤੋਂ ਦੁਖੀ ਹਨ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੇ ਪਿੰਡ ਪਿਛਲੇ ਦਿਨੀਂ ਇਕ ਕਿਸਾਨ ਦੀ 12 ਏਕੜ ਦੇ ਨਜ਼ਦੀਕ ਫਸਲ ਸੜ ਕੇ ਸੁਆਹ ਹੋ ਗਈ ਸੀ। ਉਹ ਸਰਕਾਰ ਤੋਂ ਗੁਹਾਰ ਲਗਾਉਂਦੇ ਹਨ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਬਾਈਨ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਕਰਨ ਦੇ ਨਾਲ ਨਾਲ ਕੰਬਾਇਨ ਨਾਲ ਕਣਕਾਂ ਨੂੰ ਵੱਢਣ ਦਾ ਕੰਮ ਵੀ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਦੇਖਣ ਅਨੁਸਾਰ ਕਣਕ ਦਾ ਝਾੜ ਪ੍ਰਤੀ ਏਕੜ 25 -30 ਮਣ ਨਿਕਲ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਖ਼ਰਚਾ ਵੀ ਪੂਰਾ ਨਹੀਂ ਹੋ ਰਿਹਾ ਹੈ ਕਿਉਂਕਿ ਇਸ ਵਾਰ ਡੀਜ਼ਲ ਦੇ ਰੇਟ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਖ਼ਰਚ ਪੂਰਾ ਨਹੀਂ ਹੋ ਰਿਹਾ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News