ਅੱਜ ਨੌਵੇਂ ਦਿਨ ਭਗਤਾ ਭਾਈ ਰਿਲਾਇੰਸ ਪੰਪ ''ਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਜਾਰੀ

10/17/2020 3:34:38 PM

 ਭਗਤਾ ਭਾਈ(ਪਰਮਜੀਤ ਢਿੱਲੋਂ): ਅੱਜ ਨੌਵੇਂ ਦਿਨ ਭਗਤਾ ਭਾਈ ਰਿਲਾਇੰਸ ਪੰਪ 'ਤੇ 30 ਕਿਸਾਨ ਜਥੇਬੰਦੀਆਂ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਧਰਨਾ ਦਿੱਤਾ ਗਿਆ ਹੈ। ਅੱਜ ਕਿਸਾਨ ਜਥੇਬੰਦੀਆਂ ਦੇ ਤਹਿਤ ਪਹਿਲਾਂ ਭਗਤਾ ਭਾਈ ਦੇ ਅੰਦਰ ਮੋਦੀ ਅਰਥੀ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਚੌਕ 'ਚ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਮਾਰਚ ਦੌਰਾਨ ਵੱਖ-ਵੱਖ ਪੜਾਵਾਂ 'ਤੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਬਲਵੰਤ ਮਹਿਰਾਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਗੁਰਪ੍ਰੀਤ ਸਿੰਘ ਭਗਤਾ ਜੇ ਈ ਕਰਮਜੀਤ ਭਗਤਾ ਜਸਮੇਲ ਪੱਤੀ ਫਫੜਾ ਲੋਕ ਰਾਜ ਮਹਿਰਾਜ ਪਰਚਾਰ ਸਕੱਤਰ ਲੋਕ ਸੰਗਰਾਮ ਮੋਰਚਾ ਪੰਜਾਬ ਤੀਰਥ ਸੇਲਬਰਾਹ ਗੋਰਾ ਹਾਕਮ ਸਿੰਘ ਵਾਲਾ ਬਿਲੂ ਢਪਾਲੀ ਧਰਨੇ 'ਚ ਲਗਾਤਾਰ ਭਾਈ ਭਗਤਾ ਸੇਵਾ ਕਲੱਬ ਭਗਤਾ ਕਲੱਬ ਰੌਂਤਾ ਨੇ ਲਗਾਤਾਰ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਲੰਗਰ ਦੀ ਸੇਵਾ ਨਿਭਾਅ ਰਹੇ ਹਨ।

ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਮੋਦੀ ਹਕੂਮਤ ਵਲੋਂ ਕੋਰੋਨਾ ਦਾ ਡਰ ਪੈਦਾ ਕਰਕੇ ਕਾਹਲੀ ਨਾਲ ਕਾਲੇ ਕਾਨੂੰਨ ਲਿਆ ਕੇ ਆਮ ਲੋਕਾਂ ਦੇ ਗਲ ਗੂੰਠਾ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿਸਾਨਾਂ ਅਤੇ ਲੋਕ ਇਨ੍ਹਾਂ ਕਾਨੂੰਨਾਂ ਨੂੰ ਰੋਕਣ ਲਈ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹੱਟਣਗੇ। ਮੋਦੀ ਹਕੂਮਤ ਦੇ ਦੇਸ਼ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਵਹਿਮ ਵੀ ਕੱਢ ਦੇਣਗੇ।


Aarti dhillon

Content Editor

Related News