ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਨਹੀਂ ਹੋਣ ਦਿਆਂਗੇ : ਬੈਂਸ

01/02/2020 11:21:24 PM

ਲੁਧਿਆਣਾ, (ਜ. ਬ.)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਰਕਾਰ ਨੇ ਚੋਰ ਮੋਰੀ ਰਾਹੀਂ ਪੰਜਾਬ ਦੇ 12,275 ਪਿਡਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ਾ ਕਰਨ ਲਈ ਜੋ ਐਕਟ ਲਿਆਂਦਾ ਹੈ, ਇਸ ਦਾ ਵਿਰੋਧ ਕਰਨ ਲਈ ਤੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਬਚਾਉਣ ਲਈ ਜੋ 4 ਜਨਵਰੀ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਇਸ ’ਚ ਸ਼ਾਮਲ ਹੋਣ ਲਈ ਪੰਜਾਬ ਭਰ ਦੀਆਂ ਪੰਚਾਇਤਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਵਿਧਾਇਕ ਬੈਂਸ ਅੱਜ ‘ਸਾਡੀ ਪੰਚਾਇਤ ਸਾਡੀ ਜ਼ਮੀਨ’ ਅੰਦੋਲਨ ਤਹਿਤ ਰੱਖੀ ਗਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ।

ਵਿਧਾਨ ਸਭਾ ਹਲਕਾ ਸੈਂਟਰਲ ਦੇ ਇੰਚਾਰਜ ਪਵਨਦੀਪ ਸਿੰਘ ਮਦਾਨ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸਮੂਹ ਪੰਚਾਇਤਾਂ ਨੂੰ ਵੀ ਤਾਕੀਦ ਕਰਦਿਆਂ ਕਿਹਾ ਕਿ ਕੋਈ ਵੀ ਪੰਚਾਇਤ ਆਪਣੀ ਸ਼ਾਮਲਾਟ ਜ਼ਮੀਨ ਸਰਕਾਰ ਨੂੰ ਨਾ ਦੇਵੇ ਤੇ ਇਸ ਸਬੰਧੀ ਲੋਕ ਇਨਸਾਫ ਪਾਰਟੀ 4 ਜਨਵਰੀ ਤੋਂ ਪੂਰੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ’ਚ ਅੰਦੋਲਨ ਚਲਾ ਰਹੀ ਹੈ। ਇਸ ਦੌਰਾਨ ਵਿਧਾਨ ਸਭਾ ਹਲਕਾ ਪੂਰਬੀ, ਪੱਛਮੀ, ਉੱਤਰੀ, ਦੱਖਣੀ ਤੇ ਆਤਮ ਨਗਰ ’ਚ ਹੋਣ ਵਾਲੀਆਂ ਮੀਟਿੰਗਾਂ ਸਬੰਧੀ ਵੀ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਜਤਿੰਦਰ ਪਾਲ ਸਿੰਘ ਸਲੂਜਾ, ਪ੍ਰਧਾਨ ਬਲਦੇਵ ਸਿੰਘ, ਹਰਪਾਲ ਸਿੰਘ ਕੋਹਲੀ, ਸਿਕੰਦਰ ਸਿੰਘ ਪੰਨੂ, ਰਣਜੀਤ ਸਿੰਘ ਘਟੌਡ਼ੇ ਬਿੱਟੂ, ਹਰਵਿੰਦਰ ਸਿੰਘ ਕਲੇਰ, ਮਨਮੋਹਨ ਸਿੰਘ ਪੱਪੂ, ਮਨਜੀਤ ਸਿੰਘ ਚਾਵਲਾ, ਹਰਵਿੰਦਰ ਸਿੰਘ ਨਿੱਕਾ, ਹਰਪ੍ਰੀਤ ਸਿੰਘ ਮਾਨ ਤੇ ਹੋਰ ਸ਼ਾਮਲ ਸਨ।


Bharat Thapa

Content Editor

Related News