ਪਾਣੀ ’ਚ ਡੁੱਬੇ ਪਿੰਡ ਚੱਕ ਟਾਹਲੀਵਾਲਾ ਦੇ ਕਿਸਾਨ ਦੀ NDRF ਟੀਮਾਂ ਵੱਲੋਂ ਭਾਲ ਜਾਰੀ
Sunday, Aug 20, 2023 - 09:56 PM (IST)
ਜਲਾਲਾਬਾਦ (ਨਿਖੰਜ, ਜਤਿੰਦਰ, ਆਦਰਸ਼) : ਸ਼ੁੱਕਰਵਾਰ ਨੂੰ ਹੁਸੈਨੀਵਾਲਾ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਵਿਧਾਨ ਸਭਾ ਹਲਕੇ ਦੇ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ ’ਚ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਇਸੇ ਤਰ੍ਹਾਂ ਅੱਜ ਹਲਕੇ ਦੇ ਪਿੰਡ ਚੱਕ ਟਾਹਲੀਵਾਲਾ ਦੇ ਕਿਸਾਨ ਜੰਗ ਸਿੰਘ (65) ਪੁੱਤਰ ਨਾਗਰ ਸਿੰਘ ਜੋ ਕਿ ਦੁਪਹਿਰ ਲਗਭਗ 12 ਵਜੇ ਦੇ ਕਰੀਬ ਆਪਣੇ ਖੇਤਾਂ ’ਚ ਗਿਆ ਸੀ ਪਰ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਉਹ ਡੁੱਬਣ ਕਾਰਨ ਲਾਪਤਾ ਹੋ ਗਿਆ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਘਰ 'ਚੋਂ ਲੁੱਟੇ ਗਹਿਣੇ ਤੇ ਨਕਦੀ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤੇ ਜਾਣ 'ਤੇ ਤਹਿਸੀਲਦਾਰ ਜਲਾਲਾਬਾਦ ਵਿਜੇ ਬਹਿਲ, ਐੱਸਐੱਚਓ ਥਾਣਾ ਸਦਰ ਜਲਾਲਾਬਾਦ ਤੇ ਚੌਕੀ ਇੰਚਰਾਜ ਘੁਬਾਇਆ ਹਰਦੇਵ ਸਿੰਘ ਬੇਦੀ ਮੌਕੇ ’ਤੇ ਪੁੱਜੇ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਲਗਭਗ 6 ਘੰਟੇ ਦੇ ਕਰੀਬ ਭਾਲ ਕਰਨ 'ਤੇ ਲੱਭ ਨਹੀਂ ਸਕਿਆ। ਤਹਿਸੀਲਦਾਰ ਵਿਜੇ ਬਹਿਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੌਕੇ ’ਤੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਪਿਛਲੇ ਕਰੀਬ 1 ਘੰਟੇ ਤੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਪਰ ਰਾਤ ਹੋਣ ਕਾਰਨ ਟੀਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8