ਕਾਰਾਂ ’ਤੇ ਫਰਜ਼ੀ ਨੰਬਰ ਲਾਉਣ ਵਾਲਿਆਂ ਵਿਰੁੱਧ ਪੁਲਸ ਨੇ ਕੱਸਿਆ ਸ਼ਿਕੰਜਾ

12/12/2018 4:19:47 AM

ਮਲੋਟ, (ਜੁਨੇਜਾ)- ਪੁਲਸ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਕਾਰ ਬਾਜ਼ਾਰ ਮਾਲਕਾਂ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਵੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਕਾਰ ਬਾਜ਼ਾਰ ’ਚੋਂ ਅਜਿਹੀਆਂ ਅੱਧੀ ਦਰਜਨ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਉੱਪਰ ਗਲਤ ਨੰਬਰ ਲਿਖੇ ਹੋਏ ਸਨ ਜਾਂ ਆਵਾਜਾਈ ਲਈ ਬਣੇ ਨਿਯਮਾਂ ਉੱਪਰ ਪੂਰੀਆਂ ਨਹੀਂ ਉਤਰਦੀਆਂ ਸਨ। ਮਲੋਟ ਦੇ ਪੁਲਸ ਕਪਤਾਨ ਇਕਬਾਲ ਸਿੰਘ ਦੀਆਂ ਹਦਾਇਤਾਂ ’ਤੇ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਤਜਿੰਦਰ ਸਿੰਘ ਅਤੇ ਟਰੈਫਿਕ ਇੰਚਾਰਜ ਗੁਰਮੀਤ ਸਿੰਘ ਤੇ ਹੋਰ ਪੁਲਸ ਪਾਰਟੀ ਨੇ ਕਾਰ ਬਾਜ਼ਾਰ ’ਚੋਂ ਫਰਜ਼ੀ ਨੰਬਰ, ਕਾਲੇ ਸ਼ੀਸ਼ਿਅਾਂ, ਬਿਨਾਂ ਨੰਬਰ ਜਾਂ ਬਿਨਾਂ ਮਨਜ਼ੂਰੀ ਦੇ ਸਟਿੱਕਰ ਲਵਾਉਣ ਵਾਲੀਆਂ ਦੀਅਾਂ ਗੱਡੀਆਂ ਦੀ ਜਾਂਚ ਕੀਤੀ ਅਤੇ ਨਿਯਮਾਂ ਉੱਪਰ ਪੂਰੀਆਂ ਨਾ ਉਤਰਨ ਵਾਲੀਆਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਪਡ਼ਤਾਲ ਸ਼ੁਰੂ ਕੀਤੀ ਹੈ। ਕੀ ਹੈ ਮਾਮਲਾ ਛ ਜ਼ਿਕਰਯੋਗ ਹੈ ਕਿ ਮਲੋਟ ਦਾ ਕਾਰ ਬਾਜ਼ਾਰ ਪੰਜਾਬ ਵਿਚ ਅਹਿਮ ‘ਕਾਰ ਬਾਜ਼ਾਰ’ ਹੈ, ਜਿੱਥੇ ਹਰ ਮਹੀਨੇ ਲੱਖਾਂ ਕਾਰਾਂ ਦੀ ਵਿਕਰੀ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਕੁਝ ਕਾਰ ਬਾਜ਼ਾਰਾਂ ਵੱਲੋਂ ਦਿੱਲੀ ਅਤੇ ਹੋਰ ਸੂਬਿਅਾਂ ਦੇ ਨੰਬਰਾਂ ਵਾਲੀਆਂ ਕਾਰਾਂ ਉੱਪਰ ਗੈਰ-ਕਾਨੂੰਨੀ ਤੌਰ ’ਤੇ ਪੀ ਬੀ 30 ਏ ਐੱਫ ਆਦਿ ਨੰਬਰ ਲਿਖ ਕੇ ਗੱਡੀਆਂ ਵੇਚੀਆਂ ਜਾਂਦੀਆਂ ਸਨ। ਇਸ ਮਾਮਲੇੇ ਸਬੰਧੀ ਪੁਲਸ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਅਮਲ ’ਚ ਲਿਅਾਂਦੀ। ਇਸ ਸਬੰਧੀ ਕਾਰਵਾਈ ਕਰਨ ਵਾਲੀ ਟੀਮ ਦੇ ਇੰਚਾਰਜ ਇੰਸਪੈਕਟਰ ਤਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਇਨ੍ਹਾਂ ਗੱਡੀਆਂ ਦੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਪੀ. ਮਲੋਟ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਗਲਤ ਤਰੀਕੇ ਨਾਲ ਗੱੱਡੀਆਂ ਦੀ ਵਿਕਰੀ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕਰੇਗੀ। 


KamalJeet Singh

Content Editor

Related News