ਬਜ਼ੁਰਗ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Sunday, Jan 04, 2026 - 04:24 PM (IST)
ਬਠਿੰਡਾ(ਸੁਖਵਿੰਦਰ)- ਝੀਲਾਂ ਨੇੜੇ ਨਹਿਰ ਵਿਚ ਛਾਲ ਮਾਰ ਕੇ ਇਕ ਬਜ਼ੁਰਗ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਸਿੰਘ ਗਿੱਲ ਅਤੇ ਗੌਤਮ ਗੋਇਲ ਮੌਕੇ ’ਤੇ ਪਹੁੰਚੇ। ਲੋਕਾਂ ਦੀ ਮਦਦ ਨਾਲ ਸਹਾਰਾ ਟੀਮ ਨੇ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸ਼ਾਦੀ ਰਾਮ ਸਿੰਗਲਾ (79) ਵਾਸੀ ਅਗਰਵਾਲ ਕਾਲੋਨੀ ਵਜੋਂ ਹੋਈ | ਥਰਮਲ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
