ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ

02/23/2019 5:25:54 PM

ਜੈਤੋ(ਵਿਪਨ ਗੋਇਲ)— ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਲਾਕ ਜੈਤੋ ਵਿਖੇ ਸਮੂਹ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ। ਬੁਲਾਰਿਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਨੇ ਅੱਜ ਸਕੂਲ ਵਿਚ ਪੁਲਸ ਪਾਰਟੀਆਂ ਭੇਜ ਕੇ ਪੜ੍ਹੋ ਪੰਜਾਬ ਦੀ ਟੈਸਟਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਅਧਿਆਪਕਾਂ ਨੇ ਭਰਵਾਂ ਵਿਰੋਧ ਕੀਤਾ ਤੇ ਪੜ੍ਹੋ ਪੰਜਾਬ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਧੱਕੇ ਨਾਲ ਅਧਿਆਪਕਾਂ ਨੂੰ ਧਮਕਾ ਕੇ ਟੈਸਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਕਰਵਾਈ ਵਿਚ ਜੇਕਰ ਕਿਸੇ ਅਧਿਆਪਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਹੋਵੇਗੀ। ਅਧਿਆਪਕ ਬੱਚਿਆਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਲਈ ਅਤੇ ਪੇਪਰ ਲੈਣ ਲਈ ਪੂਰਨ ਤੌਰ 'ਤੇ ਵਚਨਬੱਧ ਹਨ ਪਰ ਸਿੱਖਿਆ ਮਾਰੂ ਪ੍ਰੋਜੈਕਟਾਂ ਦੇ ਵਿਰੋਧ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀਆਂ ਵਰਦੀਆਂ, ਵਜ਼ੀਫੇ ਅਤੇ ਹੋਰ ਸਿੱਖਿਆ ਨਾਲ ਸਬੰਧ ਸੁਧਾਰ ਜਰੂਰ ਕਰੇ।


cherry

Content Editor

Related News