ਸਿੱਖਿਆ ਵਿਭਾਗ ਵੱਲੋਂ 15 ਜਨਵਰੀ ਤੱਕ ਸਕੂਲਾਂ ਦਾ ਟਾਈਮ ਟੇਬਲ ਜਾਰੀ

01/02/2020 9:20:44 PM

ਫ਼ਰੀਦਕੋਟ, (ਜਸਬੀਰ ਕੌਰ/ਬਾਂਸਲ)- ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ 15 ਜਨਵਰੀ ਤੱਕ ਰਾਜ ਦੇ ਸਕੂਲਾਂ ’ਚ ਠੰਡ ਕਾਰਨ ਕੀਤੇ ਸਮੇਂ ਦੇ ਬਦਲਾਅ ਕਾਰਨ ਹੇਠ ਲਿਖੇ ਟਾਈਮ ਅਨੁਸਾਰ ਸਕੂਲਾਂ ’ਚ 8 ਪੀਰੀਅਡ ਲਾਏ ਜਾਣਗੇ। ਇਹ ਸਮਾਂ ਰਾਜ ਦੇ ਸਮੂਹ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ’ਚ 15 ਜਨਵਰੀ ਤੱਕ ਲਾਗੂ ਰਹੇਗਾ। ਸਵੇਰ ਦੀ ਸਭਾ 10.00 ਤੋਂ 10.20 ਤੱਕ ਹੋਵੇਗੀ। ਪਹਿਲਾ ਪੀਰੀਅਡ 10. 20 ਤੋਂ 11.00 ਵਜੇ ਤੱਕ, ਦੂਜਾ ਪੀਰੀਅਡ 11.00 ਤੋਂ 11.40 ਤੱਕ, ਤੀਜਾ ਪੀਰੀਅਡ 11.50 ਤੋਂ 12.20 ਤੱਕ, ਚੌਥਾ 12.20 ਤੋਂ 1.00 ਵਜੇ ਤੱਕ, ਅੱਧੀ ਛੁੱਟੀ 1.00 ਤੋਂ 1.20 ਤੱਕ, ਪੰਜਵਾਂ ਪੀਰੀਅਡ 1.20 ਤੋਂ 2.00 ਵਜੇ ਤੱਕ, ਛੇਵਾਂ ਪੀਰੀਅਡ 2.00 ਵਜੇ ਤੋਂ 2.40 ਤੱਕ, ਸੱਤਵਾਂ ਪੀਰੀਅਡ 2.40 ਤੋਂ 3. 20 ਤੱਕ ਅਤੇ ਅੱਠਵਾਂ ਪੀਰੀਅਡ 3.20 ਤੋਂ 4.00 ਵਜੇ ਤੱਕ ਲੱਗੇਗਾ। ਡਾਇਰੈਕਟਰ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਸਮਾਂ ਸਾਰਣੀ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਨੂੰ ਅਤਿ ਜ਼ਰੂਰੀ ਸਮਝ ਕੇ ਆਦੇਸ਼ ਜਾਰੀ ਕੀਤੇ ਗਏ ਹਨ।


Bharat Thapa

Content Editor

Related News