ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਲੱਗੀ ਅੱਗ

6/19/2019 12:08:22 AM

ਕੋਟ ਈਸੇ ਖਾਂ, (ਗਰੋਵਰ)- ਕਸਬਾ ਕੋਟ ਈਸੇ ਖਾਂ ਦੇ ਵਿਚ ਦੁਕਾਨ ਦੇ ਅੰਦਰ ਸ਼ਾਰਟ-ਸਰਕਟ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਦੇ ਸਬੰਧ ਵਿਚ ਪ੍ਰੈੱਸ ਨੂੰ ਇਕੱਤਰ ਜਾਣਕਾਰੀ ਮੁਤਾਬਕ ਕਸਬਾ ਕੋਟ ਈਸੇ ਖਾਂ ਦੇ ਮੇਨ ਚੌਂਕ, ਜ਼ੀਰਾ ਰੋਡ, ਵਿਖੇ ਨਵੇ ਮੋਬਾਇਲ ਅਤੇ ਰਿਪੇਅਰ ਦੀ ਦੁਕਾਨ ਹੈ। ਜਿਸ ਨੂੰ ਹਰ ਰੋਜ਼ ਦੀ ਤਰ੍ਹਾ ਦੁਕਾਨ ਵਾਲੇ ਰਾਤ ਬੰਦ ਕਰ ਕੇ ਗਏ ਤਾਂ ਦੁਕਾਨ ਦੇ ਵਿਚ ਸਭ ਕੁਝ ਠੀਕ ਠਾਕ ਸੀ। ਪਰ ਸਵੇਰੇ ਤਕਰੀਬਨ 07.30 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਗਿਆ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਹੈ। ਜਿਸ ਕਾਰਨ ਲੱਕੀ ਜਲਦ ਤੋਂ ਜਲਦ ਦੁਕਾਨ ’ਤੇ ਪੁੰਹਚਿਆਂ ਜਦੋ ਛਟਰ ਚੁਕਿਆ ਤਾਂ ਸਾਰੀ ਦੁਕਾਨ ਧੂੰਅੇ ਨਾਲ ਭਰੀ ਹੋਈ ਸੀ। ਜਿਸ ਕਾਰਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦੁਕਾਨ ਅੰਦਰੋ ਸਾਮਾਨ ਕੱਢਿਆ ਅਤੇ ਦੇਖਿਆ ਕਿ ਦੁਕਾਨ ਦੇ ਮਗਰ ਵਾਲੇ ਹਿੱਸੇ ਦੇ ਵਿਚ ਇਕ ਕਾਊਂਟਰ ਪਿਆ ਸੀ, ਜਿਸਦੇ ਵਿਚ ਕਾਗਜ਼ ਅਤੇ ਕੁਝ ਹੋਰ ਸਾਮਾਨ ਪਿਆ ਸੀ, ਇਸ ਤੋਂ ਇਲਾਵਾ ਇਕ ਪੱਖਾ ਅਤੇ ਵਾਟਰ ਕੂਲਰ ਪਿਆ ਸੀ, ਜਿਸਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਦਾ ਧੂੰਆ ਹੌਲੀ-ਹੌਲੀ ਸਾਰੀ ਦੁਕਾਨ ਅੰਦਰ ਫੈਲ ਗਿਆ, ਜਿਸ ਨਾਲ ਦੁਕਾਨ ਦਾ ਤਕਰੀਬਨ 10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ, ਦੁਕਾਨ ਅੰਦਰ ਥੁਖਦੀ ਅੱਗ ਨੂੰ ਦੁਕਾਨ ਵਾਲੇ ਅਤੇ ਲੋਕਾਂ ਨੇ ਪਾਣੀ ਪਾ ਕੇ ਬੁਝਾਇਆ ਜਿਸ ਨਾਲ ਕੋਈ ਵੱਡਾ ਹਾਦਸਾ ਹੋਣੋ ਬਚ ਗਿਆ। ਅੱਗ ਦੀ ਖਬਰ ਮਿਲਣ ’ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਮੌਕੇ ’ਤੇ ਪੁਹੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa