ਟ੍ਰੇਨ ਰਾਹੀਂ ਲੈ ਕੇ ਆਉਂਦਾ ਸੀ ਨਸ਼ਾ, 6 ਕਿੱਲੋ ਗਾਂਜੇ ਸਮੇਤ ਸਮੱਗਲਰ ਆਇਆ ਪੁਲਸ ਅੜਿੱਕੇ
Saturday, Jan 04, 2025 - 08:37 AM (IST)
ਲੁਧਿਆਣਾ (ਰਾਜ) : ਬਾਹਰੀ ਸੂਬਿਆਂ ਤੋਂ ਗਾਂਜਾ ਲੈ ਕੇ ਸ਼ਹਿਰ ਵੇਚਣ ਵਾਲੇ ਸਮੱਗਲਰ ਨੂੰ ਥਾਣਾ ਡਵੀਜ਼ਨ ਨੰ. 2 ਦੇ ਅਧੀਨ ਚੌਕੀ ਜਨਕਪੁਰੀ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜਿਆ ਗਿਆ ਮੁਲਜ਼ਮ ਮੁਹੱਲਾ ਜਨਕਪੁਰੀ ’ਚ ਰਹਿਣ ਵਾਲਾ ਬੋਨਾ ਹੈ। ਉਸ ਕੋਲੋਂ 6 ਕਿੱਲੋ ਗਾਂਜਾ ਮਿਲਿਆ ਹੈ, ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਨਾਲ ਗਸ਼ਤ ’ਤੇ ਸਨ। ਇਸ ਦੌਰਾਨ ਮੁਲਜ਼ਮ ਗਾਂਜਾ ਲੈ ਕੇ ਕੱਟ ਕੋਲੋਂ ਦੀ ਲੰਘ ਰਿਹਾ ਸੀ, ਜਦੋਂ ਪੁਲਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਮੁਲਜ਼ਮ ਨੇ ਭੱਜਣ ਦਾ ਯਤਨ ਕੀਤਾ ਪਰ ਪੁਲਸ ਨੇ ਉਸ ਨੂੰ ਫੜ ਲਿਆ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਗਾਂਜਾ ਮਿਲਿਆ।
ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਗਾਂਜਾ ਬਾਹਰੀ ਸੂਬਿਆਂ ਤੋਂ ਨਸ਼ਾ ਲੈ ਕੇ ਆਉਂਦਾ ਸੀ ਅਤੇ ਸ਼ਹਿਰ ’ਚ ਵੇਚਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਜ਼ਿਆਦਾਤਰ ਟਰੇਨ ਦੇ ਜ਼ਰੀਏ ਨਸ਼ਾ ਲੈ ਕੇ ਆਉਂਦਾ ਹੈ। ਮੁਲਜ਼ਮ ਖਿਲਾਫ ਪਹਿਲਾਂ ਜੀ. ਆਰ. ਪੀ. ਥਾਣੇ ’ਚ ਕੇਸ ਦਰਜ ਹੈ, ਜੋ ਕਿ ਜ਼ਮਾਨਤ ’ਤੇ ਬਾਹਰ ਹੋਇਆ ਹੈ। ਹੁਣ ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਹੈ ਅਤੇ ਮੁਲਜ਼ਮ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8