ਫਿਰੋਜ਼ਪੁਰ: ਪਾਕਿ ਵੱਲੋਂ ਭਾਰਤੀ ਖੇਤਰ 'ਚ 3 ਵਾਰ ਡਰੋਨ ਦੀ ਦਸਤਕ, BSF ਨੇ ਕੀਤੇ 100 ਤੋਂ ਵੱਧ ਫਾਇਰ

Wednesday, Nov 09, 2022 - 11:50 AM (IST)

ਫਿਰੋਜ਼ਪੁਰ: ਪਾਕਿ ਵੱਲੋਂ ਭਾਰਤੀ ਖੇਤਰ 'ਚ 3 ਵਾਰ ਡਰੋਨ ਦੀ ਦਸਤਕ, BSF ਨੇ ਕੀਤੇ 100 ਤੋਂ ਵੱਧ ਫਾਇਰ

ਫਿਰੋਜ਼ਪੁਰ (ਕੁਮਾਰ) : ਬੀਤੇ ਰਾਤ ਫਿਰੋਜ਼ਪੁਰ ਦੀ ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੇਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਵੱਲੋਂ ਬੀਤੀ ਰਾਤ 10 ਤੋਂ 11 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਭਾਰਤ ਵਿੱਚ ਡਰੋਨ ਆਉਂਦੇ ਦੇਖੇ ਗਏ, ਜਿਸ ਨੂੰ ਦੇਖਦਿਆਂ ਹੀ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ ਜਵਾਨਾਂ ਵੱਲੋਂ 100 ਤੋਂ ਜ਼ਿਆਦਾ ਫਾਇਰ ਕੀਤੇ ਗਏ ਅਤੇ ਇਸ ਤੋਂ ਇਲਾਵਾ ਇਲੂ ਬੰਬ ਚਲਾਏ। ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਬੀ. ਓ. ਪੀ. ਜਗਦੀਸ਼ ਦੇ ਇਲਾਕੇ ’ਚ ਦੇਖੇ ਗਏ। ਬੀ. ਐੱਸ. ਐਫ.  ਵੱਲੋਂ ਬੀ. ਓ. ਪੀ. ਜਗਦੀਸ਼ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪਿੰਡ ਵਾਹਕੇਵਾਲਾ 'ਚ ਇਕ ਡਰੋਨ ਮਿਲਿਆ ਹੈ। ਡਰੋਨ ਬਰਾਮਦ ਕੀਤੇ ਜਾਣ 'ਤੇ ਪੁਲਸ ਫੋਰਸ ਵੀ ਉੱਥੇ ਪਹੁੰਚ ਗਈ ਹੈ ਅਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਜਾਰੀ ਹੈ। 

ਇਹ ਵੀ ਪੜ੍ਹੋ- ਨਿਹੰਗ ਨਾਲ ਦੋਸਤੀ ਤੋਂ ਬਾਅਦ ਕਰਵਾਇਆ ਵਿਆਹ, ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ ’ਚ ਸਿੰਘਣੀ ਬਣੀ ਗੋਰੀ ਮੇਮ

ਜ਼ਿਕਰਯੋਗ ਹੈ ਕਿ ਪਹਿਲੀ ਵਾਰ 'ਚ ਆਸਮਾਨ ’ਚ ਰੌਸ਼ਨੀ ਦੇਖੀ ਗਈ ਅਤੇ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਵਿੱਚ ਡਰੋਨ ਜਿਹੀ ਚੀਜ਼ ਦਾਖ਼ਲ ਹੁੰਦੀ ਨਜ਼ਰ ਆਈ, ਜਿਸ ਨੂੰ ਹੇਠਾਂ ਸੁੱਟਣ ਲਈ ਜਵਾਨਾਂ ਨੇ ਉਸ 'ਤੇ ਫਾਇਰਿੰਗ ਕੀਤੀ। ਬੀ. ਐੱਸ. ਐੱਫ. ਦੀ ਮੂਸਤੈਦੀ ਨੂੰ ਦੇਖਦਿਆਂ ਡਰੋਨ ਪਾਕਿਸਤਾਨ ਵੱਲ ਵਾਪਸ ਪਰਤ ਗਿਆ।ਦੂਜੀ ਅਤੇ ਤੀਜੀ ਵਾਰ 11 ਵਜੇ ਦੇ ਕਰੀਬ ਫਿਰ ਤੋਂ ਡਰੋਨ ਗਤੀਵਿਧੀਆਂ ਦੇਖੀਆਂ ਗਈਆਂ ਅਤੇ ਜਵਾਨਾਂ ਨੇ ਮੁੜ ਤੋਂ ਗੋਲ਼ੀਬਾਰੀ ਕੀਤੀਅਤੇ ਇਲੂ ਬੰਬ ਚਲਾਏ , ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਚੱਲ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਹੀ ਡਰੋਨ ਉਡੱਣ ਦੀਆਂ ਆਵਾਜ਼ਾਂ ਸਰਹੱਦੀ ਪਿੰਡ ਗੰਦੂ ਕਿਲਚਾ ਦੇ ਲੋਕਾਂ ਨੂੰ ਸੁਣਾਈ ਦਿੱਤੀਆਂ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ B-TECH ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਡਾਇਰੀ 'ਚ ਲਿਖਿਆ ਸੁਸਾਈਡ ਨੋਟ

PunjabKesari

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਤੀਸਰੀ ਵਾਰ ਆਇਆ ਇਹ ਡਰੋਨ ਕਾਫ਼ੀ ਦੇਰ ਤੱਕ ਭਾਰਤੀ ਸਰਹੱਦ ’ਚ ਰਿਹਾ ਅਤੇ ਇਸ ਦੀ ਕਾਰਵਾਈ ’ਚ ਬੀ. ਐੱਸ. ਐੱਫ. ਵੱਲੋਂ ਡਰੋਨ ਨੂੰ ਹੇਠਾਂ ਸੁੱਟਣ ਲਈ 100 ਤੋਂ ਵੱਧ ਗੋਲ਼ੀਆਂ ਚਲਾਈਆਂ ਗਈਆਂ ਅਤੇ 10 ਤੋਂ 15 ਇਲੂ ਬੰਬ ਸੁੱਟੇ ਗਏ। ਬੀ. ਐੱਸ. ਐਫ. ਵੱਲੋਂ ਬੀ. ਓ. ਪੀ. ਜਗਦੀਸ਼ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਚੀਜ਼ ਸਰਹੱਦ ਪਾਰ ਤੋਂ ਇੱਧਰ ਤਾਂ ਨਹੀਂ ਭੇਜੀ ਗਈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News