ਰੰਜਸ਼ਨ ਝਗਡ਼ਿਆਂ ’ਚ ਦਰਜਨ ਨਾਮਜ਼ਦ
Monday, Jan 07, 2019 - 05:40 AM (IST)
ਰਾਜਪੁਰਾ, (ਮਸਤਾਨਾ)- ਥਾਣਾ ਸਦਰ ਅਤੇ ਸ਼ੰਭੂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਆਪਸੀ ਰੰਜਸ਼ ਕਾਰਨ ਹੋਏ ਦੋ ਝਗਡ਼ਿਆਂ ’ਚ ਪੁਲਸ ਨੇ ਦਰਜਨ ਦੇ ਲਗਭਗ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਹਰਿਆਓ ਖੁਰਦ ਵਾਸੀ ਦਰਸ਼ਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਹੀ ਪਿੰਡ ਦੇ ਵਾਸੀ ਜਸਵੰਤ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ ਸਣੇ ਲਗਭਗ 7-8 ਹੋਰ ਵਿਅਕਤੀਆਂ ਨੇ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ੳੁਸ ਦੀ ਅਤੇ ੳੁਸ ਦੀ ਪਤਨੀ ਦੀ ਕੁੱਟ-ਮਾਰ ਕੀਤੀ। ਇਸੇ ਤਰ੍ਹਾਂ ਪਿੰਡ ਖੇਡ਼ੀ ਗੁਰਨਾ ਵਾਸੀ ਰਵਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਪਿੰਡ ਦੇ ਵਾਸੀ ਗੁਰਦੀਪ ਸਿੰਘ, ਗੁਰਜੋਤ ਸਿੰਘ, ਗੁਰਪ੍ਰੀਤ ਤੇ ਜੱਸੀ ਨੇ ਪੁਰਾਣੀ ਰੰਜਸ਼ ਅਧੀਨ ਪਹਿਲਾਂ ਮੇਰੀ ਕੁੱਟ-ਮਾਰ ਕੀਤੀ। ਫਿਰ ਮੇਰੇ ਘਰ ਜਾ ਕੇ ਪਤਨੀ ਨਾਲ ਵੀ ਕੁੱਟ-ਮਾਰ ਕੀਤੀ। ਇਸ ਕਾਰਨ ਥਾਣਾ ਸਦਰ ਅਤੇ ਸ਼ੰਭੂ ਦੀ ਪੁਲਸ ਨੇ ਲਗਭਗ ਇਕ ਦਰਜਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ 2 ਮਾਮਲੇ ਦਰਜ ਕੀਤੇ ਹਨ।
