ਦਾਜ ਮੰਗਣ ’ਤੇ ਪਤੀ, ਸੱਸ, ਸਹੁਰੇ ਖਿਲਾਫ ਮਾਮਲਾ ਦਰਜ
Friday, Nov 23, 2018 - 06:17 AM (IST)

ਨਾਭਾ,(ਜੈਨ)- ਜਸਵੀਰ ਕੌਰ ਵਾਸੀ ਰਣਜੀਤ ਨਗਰ (ਨੇਡ਼ੇ ਰੇਲਵੇ ਸਟੇਸ਼ਨ ਨਾਭਾ) ਦੇ ਬਿਆਨਾਂ ’ਤੇ ਪੁਲਸ ਨੇ ਉਸ ਦੇ ਪਤੀ ਜਸਵੀਰ ਸਿੰਘ, ਸੱਸ ਸਲੋਚਨਾ, ਸਹੁਰੇ ਜੀਵਨ ਸਿੰਘ ਤੇ ਦਿਓਰ ਬਲਜਿੰਦਰ ਸਿੰਘ ਵਾਸੀ ਰਣਜੀਤ ਨਗਰ ਨਾਭਾ ਖਿਲਾਫ ਧਾਰਾ 498-ਏ, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਜਸਵੀਰ ਕੌਰ ਦੀ 27 ਫਰਵਰੀ 2014 ਨੂੰ ਸ਼ਾਦੀ ਹੋਈ ਸੀ। ਬਾਅਦ ਵਿਚ ਦਾਜ ਦੀ ਮੰਗ ਨੂੰ ਲੈ ਕੇ ਕੁੱਟ-ਮਾਰ ਸ਼ੁਰੂ ਕਰ ਦਿੱਤੀ ਸੀ।