ਖਾਣੇ ਦੇ ਨਾਲ ਪਰੋਸ ਰਹੇ ਸੀ ਫਲੇਵਰ ਵਾਲਾ ਹੁੱਕਾ ਮਾਲਕ ਤੇ ਮੈਨੇਜਰ ਸਮੇਤ 4 ਖ਼ਿਲਾਫ਼ ਕੇਸ ਦਰਜ

Thursday, Apr 24, 2025 - 05:36 AM (IST)

ਖਾਣੇ ਦੇ ਨਾਲ ਪਰੋਸ ਰਹੇ ਸੀ ਫਲੇਵਰ ਵਾਲਾ ਹੁੱਕਾ ਮਾਲਕ ਤੇ ਮੈਨੇਜਰ ਸਮੇਤ 4 ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਰਾਜ) : ਸਰਕਾਰ ਵੱਲੋਂ ਬੈਨ ਕੀਤੇ ਗਏ ਫਲੇਵਰਡ ਹੁੱਕੇ ਨੂੰ ਖਾਣੇ ਦੇ ਨਾਲ ਪਰੋਸਣ ਦੇ ਮਾਮਲੇ ’ਚ ਥਾਣਾ ਸਰਾਭਾ ਨਗਰ ਪੁਲਸ ਨੇ ਕਾਰਵਾਈ ਕੀਤੀ ਹੈ। ਪੁਲਸ ਨੇ ਮਹਾਨਗਰ ਦੇ ਮਸ਼ਹੂਰ ਕਲੱਬਾਂ ’ਚ ਸ਼ੁਮਾਰ ਦਿ ਪਾਬਲੋਂ ਕਲੱਬ ’ਤੇ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਹੈ। ਖਾਣੇ ਦੇ ਨਾਲ ਹੁੱਕਾ ਪਰੋਸਣ ਦੇ ਮਾਮਲੇ ’ਚ ਮਾਲਕ ਜਸਮੀਤ ਸਿੰਘ, ਮੈਨੇਜਰ ਰਜਿਤ ਠਾਕੁਰ, ਵਰਕਰ ਮਨੋਹਰ ਸਿੰਘ ਅਤੇ ਅਭਿਸ਼ੇਕ ਰਾਣਾ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਜਾਣਕਾਰੀ ਮੁਤਾਬਕ ਥਾਣਾ ਸਰਾਭਾ ਨਗਰ ਦੀ ਪੁਲਸ ਪਾਰਟੀ ਨੇ ਵੇਰਕਾ ਮਿਲਕ ਪਲਾਂਟ ਕੋਲ ਪੁਲਸ ਨੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਸਰਕਾਰ ਵਲੋਂ ਫਲੇਵਰਡ ਹੁੱਕਾ ਪੂਰੀ ਤਰ੍ਹਾਂ ਬੈਨ ਹੈ ਪਰ ਮਹਾਨਗਰ ਦੇ ਕੁਝ ਰੈਸਟੋਰੈਂਟ ਬਿਨਾਂ ਮਨਜ਼ੂਰੀ ਦੇ ਚੋਰੀ-ਛੁੱਪੇ ਹੁੱਕਾ ਵੇਚ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਦਿ ਪਾਬਲੋਂ ਕਲੱਬ ’ਚ ਦੇਰ ਰਾਤ ਨੂੰ ਛਾਪੇਮਾਰੀ ਕੀਤੀ, ਜਿਥੇ ਫਲੇਵਰਡ ਹੁੱਕਾ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਬਿਨਾਂ ਹੈਲਮੇਟ ਜਾ ਰਿਹਾ ਸੀ ਸਕੂਟਰ ਚਾਲਕ, ਪੰਜਾਬ ਪੁਲਸ ਨੇ ਪਾ ਦਿੱਤੀ ਗ੍ਰਿਫ਼ਤਾਰੀ! ਹੈਰਾਨ ਕਰੇਗਾ ਮਾਮਲਾ

ਸਾਊਥ ਸਿਟੀ ਰੋਡ ਸਥਿਤ ਸਾਰੇ ਰੈਸਟੋਰੈਂਟਾਂ ’ਤੇ ਚੱਲ ਰਿਹਾ ਪਾਬੰਦੀਸ਼ੁਦਾ ਹੁੱਕਾਬਾਰ
ਜਾਣਕਾਰੀ ਮੁਤਾਬਕ ਸਾਊਥ ਸਿਟੀ ’ਤੇ ਸਥਿਤ ਸਾਰੇ ਰੈਸਟੋਰੈਂਟਾਂ ’ਤੇ ਪਾਬੰਦੀਸ਼ੁਦਾ ਹੁੱਕਾ ਪਿਲਾਇਆ ਜਾ ਰਿਹਾ ਹੈ। ਪੁਲਸ ਦੀ ਵਾਰ-ਵਾਰ ਕਾਰਵਾਈ ਦੇ ਬਾਵਜੂਦ ਰੈਸਟੋਰੈਂਟਾਂ ਵਾਲੇ ਹੁੱਕਾ ਪਿਲਾਉਂਦੇ ਹਨ। ਰਸ਼ੀਅਨ ਲੜਕੀਆਂ ਤੋਂ ਡਾਂਸ ਵੀ ਕਰਵਾਉਂਦੇ ਹਨ। ਦੇਰ ਰਾਤ ਪਾਰਟੀਆਂ ਚਲਦੀਆਂ ਰਹਿੰਦੀਆਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News