ਪਤੀ-ਪਤਨੀ ਦੇ ਟੁੱਟੇ ਸੁਫਨੇ, ਅਮਰੀਕਾ ਭੇਜਣ ਦੇ ਨਾਂ ''ਤੇ 20 ਲੱਖ ਤੋਂ ਵੱਧ ਦੀ ਠੱਗੀ

Wednesday, Apr 16, 2025 - 04:25 PM (IST)

ਪਤੀ-ਪਤਨੀ ਦੇ ਟੁੱਟੇ ਸੁਫਨੇ, ਅਮਰੀਕਾ ਭੇਜਣ ਦੇ ਨਾਂ ''ਤੇ 20 ਲੱਖ ਤੋਂ ਵੱਧ ਦੀ ਠੱਗੀ

ਗੁਰਦਾਸਪੁਰ (ਹਰਮਨ) : ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਮ ’ਤੇ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ’ਤੇ ਮਹਿਲਾ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੰਨਵਰਗੁਰਤਾਜ ਸਿੰਘ ਨੇ ਦੱਸਿਆ ਕਿ ਰੋਕੀ ਸ਼ਰਮਾ, ਰਿੰਕੂ , ਅਨੀਤਾ ਦੇਵੀ , ਰੋਮੀ ਨੇ ਉਸ ਨੂੰ ਅਤੇ ਉਸਦੀ ਪਤਨੀ ਨਿਸ਼ਾ ਵਾਲੀਆ ਨੂੰ ਅਮਰੀਕਾ ਭੇਜਣ ਲਈ 20,50,000/-ਰੁਪਏ ਲਏ ਸੀ। 

ਉਕਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਅਮਰੀਕਾ ਨਹੀਂ ਭੇਜਿਆ। ਸ਼ਿਕਾਇਕ ਕਰਤਾ ਨੇ ਦੱਸਿਆ ਕਿ ਉਸ ਵੱਲੋਂ ਪੈਸੇ ਵਾਪਸ ਮੰਗਣ ’ਤੇ ਉਕਤ ਵਿਅਕਤੀਆਂ ਨੇ 16,25000/-ਰੁਪਏ ਮੁਦਈ ਨੂੰ ਵਾਪਸ ਕਰ ਦਿੱਤੇ ਅਤੇ 4,25000/-ਰੁਪਏ ਵਾਪਿਸ ਨਾ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ।


author

Gurminder Singh

Content Editor

Related News