ਦਾਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਅਤੇ ਨਨਾਣ ਵਿਰੁੱਧ ਮੁਕੱਦਮਾ ਦਰਜ

01/08/2021 10:36:02 AM

ਲੰਬੀ/ਮਲੋਟ (ਜੁਨੇਜਾ): ਥਾਣਾ ਲੰਬੀ ਦੀ ਪੁਲਸ ਨੇ ਇਕ ਵਿਆਹੁਤਾ ਨੂੰ ਦਾਜ ਪਿੱਛੇ ਤੰਗ ਪਰੇਸ਼ਾਨ ਕਰਨ ਅਤੇ ਮਾਰਕੁੱਟ ਕਰਨ ਦੇ ਮਾਮਲੇ ਤੇ ਉਸਦੇ ਪਤੀ, ਸੱਸ ਅਤੇ ਨਨਾਣ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।ਇਸ ਸਬੰਧੀ ਸਬ-ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਪੁਲਸ ਚੌਂਕੀ ਭਾਈ ਕਾ ਕੇਰਾ ਨੇ ਦੱਸਿਆ ਪਵਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਫੁੱਲੂ ਖੇੜਾ ਦਾ ਵਿਆਹ 19 ਫਰਵਰੀ 2013 ਨੂੰ ਹਰਨਾਮਦੀਪ ਸਿੰਘ ਪੁੱਤਰ ਹਰਕ੍ਰਿਸ਼ਨ ਸਿੰਘ ਵਾਸੀ ਗੱਦਰਖੇੜਾ ਤਹਿਸੀਲ ਸਾਦੁਲ ਸ਼ਹਿਰ ਜ਼ਿਲ੍ਹਾ ਸ੍ਰੀ ਗੰਗਾਨਗਰ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਗੁਰਦੁਆਰਾ ਸਿੰਘ ਸਭਾ ਮਲੋਟ ਵਿਖੇ ਹੋਇਆ ਸੀ। ਵਿਆਹ ਵਿਚ ਕੁੜੀ ਦੇ ਪਰਿਵਾਰ ਨੇ 20 ਲੱਖ ਤੋਂ ਵੱਧ ਖਰਚ ਕੀਤਾ ਸੀ ਪਰ ਵਿਆਹ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਨੇ ਦਾਜ ਪਿੱਛੇ ਪਵਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਸਹੁਰੇ ਪਰਿਵਾਰ ਵੱਲੋਂ  ਉਸਦਾ ਇਸਤਰੀ ਧੰਨ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਸ ਨੂੰ ਵਰਤੋਂ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਂਦੀ ਸੀ।ਉਲਟਾ ਉਸ ਤੋਂ ਹੋਰ ਦਾਜ ਅਤੇ ਨਕਦੀ ਦੀ ਮੰਗ ਕੀਤੀ ਜਾਂਦੀ ਸੀ ਜਿਸ ਕਰਕੇ ਉਸ ’ਤੇ ਤਸ਼ੱਦਦ ਦਾ ਸਿਲਸਲਾ ਜਾਰੀ ਰਿਹਾ। ਅੰਤ 9 ਅਕਤੂਬਰ 2020 ਨੂੰ ਪਵਨਦੀਪ ਕੌਰ ਨੇ ਆਪਣੇ ਸਹੁਰਾ ਪਰਿਵਾਰ ਵਿਰੁੱਧ ਕਾਰਵਾਈ ਲਈ ਜ਼ਿਲ੍ਹਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਜਿਸ ਦੀ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਪਵਨਦੀਪ ਕੌਰ ਦੇ ਪਤੀ ਹਰਨਾਮਦੀਪ ਸਿੰਘ, ਸੱਸ ਭੁਪਿੰਦਰ ਕੌਰ ਅਤੇ ਨਨਾਣ ਹਰਪ੍ਰੀਤ ਕੌਰ ਵਿਰੁੱਧ ਲੰਬੀ ਥਾਣਾ ਵਿਖੇ ਮੁਕਦਮਾਂ ਨੰਬਰ 4 ਮਿਤੀ 6/1/21 ਅ/ਧ 498 ਏ 406 , 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। 


Shyna

Content Editor

Related News