ਘਰ ਦੇ ਵਿਹੜੇ ''ਚ ਖੇਡ ਰਹੀ ਸੀ ਬੱਚੀ, ਕੁੱਤਿਆਂ ਨੇ ਨੋਚ-ਨੋਚ ਕੇ ਕੱਢ ਦਿੱਤੀ ਅੱਖ

02/20/2024 1:39:46 PM

ਅਬੋਹਰ- ਅਬੋਹਰ ਦੇ ਪਿੰਡ ਡੰਗਰਖੇੜਾ 'ਚ ਸੋਮਵਾਰ ਸ਼ਾਮ ਡੇਢ ਸਾਲ ਦੀ ਬੱਚੀ ਨੂੰ ਅਵਾਰਾ ਕੁੱਤੇ ਲੈ ਗਏ। ਕੁੱਤਿਆਂ ਨੇ ਨੋਚ-ਨੋਚ ਕੇ ਇਕ ਅੱਖ ਕੱਢ ਦਿੱਤੀ। ਬੱਚੀ ਦੇ ਸਿਰ ਅਤੇ ਮੂੰਹ 'ਤੇ ਬੂਰੀ ਤਰ੍ਹਾਂ ਨਾਲ ਕੱਟਿਆ ਹੋਇਆ ਸੀ। ਉਸ ਦੀ ਗੰਭੀਰ ਹਾਲਤ ਵੇਖਦਿਆਂ ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ :ਬਾਰਿਸ਼ ਨੇ ਮੁੜ ਬਦਲਿਆ ਮੌਸਮ ਦਾ ਮਿਜਾਜ਼, ਤਾਪਮਾਨ ਡਿੱਗਿਆ, ਲੋਕ ਮੁੜ ਗਰਮ ਕੱਪੜੇ ਪਾਉਣ ਲਈ ਹੋਏ ਮਜ਼ਬੂਰ

ਕੁੜੀ ਦੇ ਪਿਤਾ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਇੱਟਾਂ ਦੇ ਭੱਠੇ ਦਾ ਕੰਮ ਕਰਦੇ ਹਨ। ਉਸ ਦਾ ਘਰ ਭੱਠੇ ਦੇ ਬਿਲਕੁਲ ਕੋਲ ਹੈ। ਅਚਾਨਕ ਸ਼ਾਮ ਨੂੰ ਸੂਚਨਾ ਮਿਲੀ ਕਿ ਕੁੜੀ ਵਿਹੜੇ 'ਚ ਖੇਡਦੀ ਹੋਈ ਲਾਪਤਾ ਹੋਈ ਹੈ। ਜਦੋਂ ਸ਼ਾਮ ਸਾਢੇ 7 ਵਜੇ ਆਲੇ-ਦੁਆਲੇ ਜਾਂਚ ਕੀਤੀ ਤਾਂ ਕੁਝ ਦੂਰੀ 'ਤੇ ਕੁੜੀ ਜ਼ਖ਼ਮੀ ਹਾਲਤ 'ਚ ਨਜ਼ਰ ਆਈ ਅਤੇ ਉਸ ਦੀ ਅੱਖ ਕੱਢੀ ਹੋਈ ਸੀ, ਜਿਸ ਦੌਰਾਨ ਕੁੜੀ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News