ਧੂਰੀ ਦੀ ਨੇਹਾ ਨੇ ਸਹਾਇਕ ਜ਼ਿਲਾ ਅਟਾਰਨੀ ਬਣ ਕੇ ਮਾਪਿਆਂ ਦਾ ਨਾਂ ਚਮਕਾਇਆ

Saturday, Mar 30, 2019 - 05:02 PM (IST)

ਧੂਰੀ (ਰਾਜੇਸ਼ ਕੋਹਲੀ, ਜੈਨ) : ਧੂਰੀ ਦੇ ਉਦਯੋਗਪਤੀ ਅਸ਼ੋਕ ਜਿੰਦਲ ਸਾਰੋਂ ਦੀ ਪੁੱਤਰੀ ਨੇਹਾ ਜਿੰਦਲ ਨੇ ਹਾਲ ਹੀ ਦੌਰਾਨ ਗ੍ਰਹਿ ਵਿਭਾਗ ਪੰਜਾਬ ਵਿਚ ਸਹਾਇਕ ਜ਼ਿਲਾ ਅਟਾਰਨੀ ਦੀਆਂ ਹੋਈਆਂ ਨਿਯੁਕਤੀਆਂ 'ਚ 9ਵਾਂ ਸਥਾਨ ਲੈ ਕੇ ਜਿੱਥੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਲੜਕੀਆਂ ਲੜਕਿਆਂ ਨਾਲੋਂ ਕਿਸੇ ਖੇਤਰ 'ਚ ਵੀ ਘੱਟ ਨਹੀ ਹਨ ਇਸ ਗੱਲ ਨੂੰ ਸਾਬਤ ਕਰਕੇ ਦਿਖਾਇਆ ਹੈ। ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗ ਗਿਆ।

ਗੱਲਬਾਤ ਕਰਦਿਆਂ ਨੇਹਾ ਜਿੰਦਲ ਨੇ ਦੱਸਿਆ ਕਿ ਉਸਨੇ ਬਾਰਵੀਂ ਦੀ ਪ੍ਰੀਖਿਆ ਕੈਮਬ੍ਰਿਜ ਸਕੂਲ ਧੂਰੀ ਤੋਂ ਪਾਸ ਕਰਨ ਤੋਂ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਅੱਜ ਸਹਾਇਕ ਜ਼ਿਲਾ ਅਟਾਰਨੀ ਵੱਜੋਂ ਨਿਯੁਕਤ ਹੋਈ ਹੈ ਪਰ ਉਨ੍ਹਾਂ ਦਾ ਸੁਪਨਾ ਜੱਜ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ। ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਹ ਮਾਪਿਆਂ ਅਤੇ ਆਪਣੇ ਅਧਿਆਪਕਾਂ ਦੀਆਂ ਦੁਆਵਾਂ ਸਦਕਾ ਹੀ ਇਹ ਪ੍ਰੀਖਿਆ ਪਾਸ ਕਰ ਸਕੀ ਹੈ।

ਨੇਹਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਨੇਹਾ ਲਾਅ ਦੀ ਪੜ੍ਹਾਈ ਕਰਨ ਲੱਗੀ ਤਾਂ ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਕਿਹਾ ਕਿ ਇਹ ਪੇਸ਼ਾ ਕੁੜੀਆਂ ਦਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੇ ਧੀ ਦੀ ਇੱਛਾ ਅਨੁਸਾਰ ਉਸ ਨੂੰ ਲਾਅ ਦੀ ਪੜ੍ਹਾਈ ਕਰਵਾਈ ਅਤੇ ਉਸ ਨੂੰ ਕੋਚਿੰਗ ਵੀ ਦਿਵਾਈ। ਉਹ ਧੀ ਦੀ ਇਸ ਕਾਮਯਾਬੀ ਲਈ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਨੇਹਾ 7 ਤੋਂ 8 ਘੰਟੇ ਲਗਾਤਾਰ ਪੜ੍ਹਾਈ ਕਰਦੀ ਸੀ।


cherry

Content Editor

Related News