ਲੱਖਾਂ ਦੇ ਟਾਇਰ ਚੋਰੀ, ਪੁਲਸ ਵੱਲੋਂ ਜਾਂਚ ਜਾਰੀ

03/02/2019 3:14:38 PM

ਧੂਰੀ (ਰਾਜੇਸ਼)— ਧੂਰੀ ਦੇ ਮਾਲੇਰਕੋਟਲਾ ਰੋਡ 'ਤੇ ਟਰੱਕ ਯੂਨੀਅਨ ਨੇੜੇ ਇਕ ਟਾਇਰਾਂ ਦੀ ਦੁਕਾਨ 'ਤੇ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਇਸ ਦੁਕਾਨ 'ਚੋਂ ਲੱਖਾਂ ਦੇ ਟਾਇਰ ਲੈ ਕੇ ਰਫੂਚੱਕਰ ਹੋ ਗਏ ਹਨ। ਇੰਨਾ ਹੀ ਨਹੀਂ ਚੋਰ ਦੁਕਾਨ 'ਚੋਂ ਟਾਇਰਾਂ ਦੇ ਨਾਲ-ਨਾਲ ਹੋਰ ਸਮਾਨ ਵੀ ਲੈ ਗਏ। ਚੋਰੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰ ਹੁੰਦੇ ਹੀ ਦੁਕਾਨ ਦੇ ਤਾਲੇ ਅਤੇ ਸ਼ਟਰ ਟੁੱਟਿਆ ਦੇਖ ਕੇ ਕਿਸੇ ਗੁਆਂਢੀ ਨੇ ਦੁਕਾਨ ਮਾਲਕ ਨੂੰ ਫੋਨ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ।

ਦੁਕਾਨ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਦੇ ਲੱਖਾਂ ਦੇ ਟਾਇਰ ਚੋਰੀ ਹੋ ਚੁੱਕੇ ਸਨ। ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਪਹਿਲਾਂ ਵੀ ਚੋਰੀ ਹੋਈ ਸੀ, ਜਿਸ ਦਾ ਪੁਲਸ ਅਜੇ ਤੱਕ ਕੋਈ ਸੁਰਾਗ ਪਤਾ ਨਹੀਂ ਲਗਾ ਸਕੀ। ਉਥੇ ਹੀ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ।


cherry

Content Editor

Related News