ਵਕੀਲਾਂ ਨੇ ਕੰਮਕਾਜ ਬੰਦ ਕਰ ਕੇ ਐੱਸ. ਡੀ. ਐੱਮ. ਦਫਤਰ ਅੱਗੇ ਦਿੱਤਾ ਧਰਨਾ

10/12/2018 1:21:17 AM

ਤਲਵੰਡੀ ਸਾਬੋ (ਮੁਨੀਸ਼)- ਪੰਜਾਬ ਸਰਕਾਰ ਵਲੋਂ ਅਦਾਲਤੀ ਕੇਸਾਂ ਸਬੰਧੀ ਲਏ ਜਾ ਰਹੇ ਨਵੇਂ ਫੈਸਲੇ ਦਾ ਵਕੀਲ ਭਾਈਚਾਰੇ ਵਲੋਂ ਵਿਰੋਧ ਤੇਜ ਹੁੰਦਾ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਵੱਲੋਂ ਅੱਜ ਤੀਜੇ ਦਿਨ ਤਹਿਸੀਲ ਕੰਪਲੈਕਸ ’ਚ ਸਮੁੱਚੇ ਵਕੀਲ ਭਾਈਚਾਰੇ ਵਲੋਂ ਕੰਮਕਾਜ ਠੱਪ ਰੱਖਕੇ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਐਡਵੋਕੇਟ ਜਗਦੀਪ ਸਿੰਘ ਪੂਨੀਆ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਸਖਤ ਸਬਦਾਂ ਵਿਚ ਵਿਰੋਧ ਕੀਤਾ ਜਿਸ ’ਚ 15 ਲੱਖ ਤੱਕ ਦੇ ਕੇਸਾਂ ਨੂੰ ਡਵੀਜ਼ਨਲ ਪੱਧਰ ’ਤੇ ਲੈ ਜਾਣ ਦਾ ਫੈਸਲਾ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਨੇ ਫੈਸਲੇ ਨੂੰ ਵਕੀਲਾਂ ਨਾਲ ਐਲਾਨ ਨੂੰ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਕੇਸਾਂ ਦੇ ਫੈਸਲੇ ਕਰਵਾਉਣ ਕਮਿਸ਼ਨਰ ਕੋਲ ਜਾਣਾ ਪਿਆ ਕਰੇਗਾ। ਜਿਸ ਨਾਲ ਲੋਕਾਂ ਨੂੰ ਇਨਸਾਫ ਮਿਲਣ ’ਚ ਦੇਰੀ ਹੋਵੇਗੀ। ਇਸ ਮੌਕੇ ਮੀਟਿੰਗ ’ਚ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਅਤੇ ਸੰਜੀਵ ਲਹਿਰੀ ਦੋਵੇਂ ਸਾਬਕਾ ਪ੍ਰਧਾਨ, ਐਡਵੋਕੇਟ ਪ੍ਰਵੀਨ ਕੁਮਾਰ ਰੰਗਾ, ਐਡਵੋਕੇਟ ਵਿਕਰਾਂਤ ਗੋਇਲ, ਐਡਵੋਕੇਟ ਬਹਾਦੁਰ ਸਿੰਘ ਧਾਲੀਵਾਲ, ਅੇੈਡਵੋਕੇਟ ਸੁਖਦੇਵ ਸਿੰਘ ਸਿੱਧੂ, ਐਡਵੋਕੇਟ ਗੁਰਟੇਕ ਸਿੰਘ ਜਟਾਣਾ, ਐਡਵੋਕੇਟ ਰਾਜਮੁਕੱਦਰ ਸਿੰਘ, ਐਡਵੋਕੇਟ ਕਰਨ ਸਿੰਗਲਾ, ਐਡਵੋਕੇਟ, ਐਡਵੋਕੇਟ ਗੁਰਸੇਵਕ ਸਿੱਧੂ, ਐਡਵੋਕੇਟ ਅਸ਼ੋਕ ਗੋਇਲ,ਐਡਵੋਕੇਟ ਪੰਕਜ ਕਾਲਡ਼ਾ, ਐਡਵੋਕੇਟ ਰੇਸ਼ਮ ਸਿੰਘ ਲਾਲੇਆਣਾ, ਐਡਵੋਕੇਟ ਹਰਬੰਸ ਸਿੰਘ ਚਹਿਲ, ਐਡਵੋਕੇਟ ਹਰਦੇਵ ਗਿਆਨਾ, ਐਡਵੋਕੇਟ ਰਮਨਦੀਪ ਸਰਮਾਂ, ਐਡਵੋਕੇਟ ਗੁਰਦੀਪ ਮਲਕਾਣਾ ਆਦਿ ਹਾਜ਼ਰ ਸਨ।


Related News