ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤਾ ਯਾਦ

05/21/2020 6:21:14 PM

ਮਾਨਸਾ (ਮਿੱਤਲ) - ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਵ: ਸ਼੍ਰੀ ਰਾਜੀਵ ਗਾਂਧੀ ਜੀ ਦੀ 28ਵੀਂ ਬਰਸੀ ਅੱਜ ਅਰਵਿੰਦ ਨਗਰ ਵਿਖੇ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਦੀ ਸਰਪ੍ਰਸਤੀ ਹੇਠ ਮਨਾਈ ਗਈ। ਇਸ ਮੌਕੇ ਬੋਲਦਿਆਂ ਪ੍ਰੇਮ ਮਿੱਤਲ ਨੇ ਕਿਹਾ ਕਿ ਦੇਸ਼ ਲਈ ਸਵ: ਰਾਜੀਵ ਗਾਂਧੀ ਦਾ ਵੱਡਾ ਯੋਗਦਾਨ ਹੈ। ਸਾਨੂੰ ਹਮੇਸ਼ਾ ਉਨ੍ਹਾਂ ਦੇ ਬਲੀਦਾਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਦੇਸ਼ ਵਾਸਤੇ ਵੱਡੀ ਦੇਣ ਹੈ। ਅੱਜ ਵੀ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਦੇਸ਼ 'ਤੇ ਲਾਗੂ ਕੀਤੀਆਂ ਯੋਜਨਾਵਾਂ ਨੂੰ ਯਾਦ ਕਰਕੇ ਅਸੀਂ ਇਤਿਹਾਸ ਤੋਂ ਵਾਕਫ ਹੋ ਰਹੇ ਹਾਂ ਅਤੇ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਨਾਮ ਰਾਜਨੀਤੀ ਦੇ ਇਤਿਹਾਸ ਵਿਚ ਚਮਕਦਾ ਰਹੇਗਾ। ਇਸ ਮੌਕੇ ਉਨ੍ਹਾਂ ਨੇ ਸਵ: ਰਾਜੀਵ ਗਾਂਧੀ ਦੀ ਫੋਟੋ 'ਤੇ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਸਵ: ਰਾਜੀਵ ਗਾਂਧੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ, ਕਰਿਆਨਾ ਰੋਟੇਲਜ ਪੰਜਾਬ ਦੀ ਮੀਤ ਪ੍ਰਧਾਨ ਸੁਰੇਸ਼ ਨੰਦਗੜ੍ਹੀਆ, ਹੁਕਮ ਚੰਦ ਮੈਨੇਜਰ, ਕ੍ਰਿਸ਼ਨ ਚੰਦ ਫੱਤਾ, ਕ੍ਰਿਸ਼ਨ ਬਾਂਸਲ, ਵਿਸ਼ਾਲ ਗੋਲਡੀ, ਜਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ ਟੋਨੀ, ਮਾਸਟਰ ਰੁਲਦੂ ਰਾਮ, ਹੋਲ ਸੇਲਜ ਕਰਿਆਨਾ ਪੰਜਾਬ ਦੇ ਮੀਤ ਪ੍ਰਧਾਨ ਸਤਿੰਦਰ ਸਿੰਗਲਾ ਗੋਰਾ ਲਾਲ, ਜਗਤ ਰਾਮ ਗਰਗ, ਪਵਨ ਕੋਟਲੀ, ਪ੍ਰਸ਼ੋਤਮ ਬਾਂਸਲ, ਤੀਰਥ ਸਿੰਘ ਮਿੱਤਲ, ਬਲਜੀਤ ਸ਼ਰਮਾ ਆਦਿ ਹਾਜਰ ਸਨ। 
 


Harinder Kaur

Content Editor

Related News