ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ 17 ਤੋਂ 21 ਜਨਵਰੀ ਤੱਕ ਵਿਸ਼ੇਸ਼ ਹਫਤਾ ਮਨਾਉਣਗੇ
Sunday, Jan 16, 2022 - 08:14 PM (IST)
ਜੈਤੋ (ਪਰਾਸ਼ਰ)–ਸਿੱਖਿਆ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ 17 ਜਨਵਰੀ ਤੋਂ 21 ਜਨਵਰੀ 2022 ਤੱਕ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਵਿਸ਼ੇਸ਼ ਹਫਤਾ ਮਨਾਇਆ ਜਾਵੇਗਾ। ਵਿਸ਼ੇਸ਼ ਹਫਤੇ ਦੇ ਹਿੱਸੇ ਵਜੋਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਕਈ ਪ੍ਰੋਗਰਾਮ ਆਯੋਜਿਤ ਕਰੇਗਾ। ਇਨ੍ਹਾਂ ’ਚ ਖਿਡੌਣੇ ਅਤੇ ਖੇਡਾਂ ਖੇਡਣ, ਬਣਾਉਣ ਅਤੇ ਸਿੱਖਣ ਲਈ ਦੋ-ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ, ਸਹੋਦਿਆ ਸਕੂਲ ਕੈਂਪਸ ਦੀ 27ਵੀਂ ਰਾਸ਼ਟਰੀ ਸਾਲਾਨਾ ਕਾਨਫਰੰਸ ਅਤੇ ਸਮਾਵੇਸ਼ੀ ਸਿੱਖਿਆ ’ਤੇ ਇਕ ਵੈਬੀਨਾਰ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ 'ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ
ਅਟਲ ਇਨੋਵੇਸ਼ਨ ਮਿਸ਼ਨ (ਏ. ਆਈ. ਐੱਮ.) 17.01.2022 ਨੂੰ ਵਰਚੁਅਲ ਅਤੇ ਫਿਜ਼ੀਕਲ ਮੋਡ ਰਾਹੀਂ। ਦੇ ਨਾਲ ਸਾਂਝੇਦਾਰੀ ’ਚ ਸਮਾਵੇਸ਼ੀ ਸਿੱਖਿਆ ’ਤੇ ਇਕ ਵੈਬੀਨਾਰ ਆਯੋਜਿਤ ਕੀਤਾ ਜਾਵੇਗਾ। ਵੈਬੀਨਾਰ ਦਾ ਵਿਸ਼ਾ ‘ਐਡ ਟੈਕ ਸਟਾਰਟ-ਅੱਪਸ ਫੋਕਸਡ ਆਨ ਚਿਲਡਰਨ ਵਿਦ ਸਪੈਸ਼ਲ ਨੀਡਸ’ ਹੋਵੇਗਾ।ਇਸ ਪ੍ਰੋਗਰਾਮ ’ਚ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਪ੍ਰਿੰਸੀਪਲ, ਸਟੇਟ ਕੋਆਰਡੀਨੇਟਰ, ਮਾਪੇ ਅਤੇ ਹੋਰ ਹਿੱਸੇਦਾਰ ਹਿੱਸਾ ਲੈਣਗੇ। ਵੈਬੀਨਾਰ ਦਾ ਮੁੱਖ ਉਦੇਸ਼ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਉਪਲਬਧ ਤਕਨਾਲੋਜੀ ਅਤੇ ਸਹਾਇਕ ਉਪਕਰਨਾਂ ਬਾਰੇ ਜਾਣੂੰ ਕਰਵਾਉਣਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ 'ਤੇ 'ਪਾਰਟੀਗੇਟ' ਦਾ ਵਧਿਆ ਦਬਾਅ
ਸੀ. ਬੀ. ਐੱਸ. ਈ. ਆਪਣੇ ਸਹੋਦਿਆ ਸਕੂਲ ਕੈਂਪਸ ਦੀ 27ਵੀਂ ਰਾਸ਼ਟਰੀ ਕਾਨਫਰੰਸ 17 ਅਤੇ 18 ਜਨਵਰੀ 2022 ਨੂੰ ਸਹੋਦਿਆ ਸਕੂਲ ਕੈਂਪਸ, ਗਵਾਲੀਅਰ ਦੇ ਸਹਿਯੋਗ ਨਾਲ ‘ਪੁਨਰਨਵ- ਰੀਡਿਸਕਵਰੀ ਆਫ ਇੰਡੀਆ@75’ ਥੀਮ ’ਤੇ ਹਾਈਬ੍ਰਿਡ ਮੋਡ ’ਚ ਆਯੋਜਿਤ ਕਰੇਗਾ। ਕਾਨਫਰੰਸ ਦਾ ਉਦੇਸ਼ ਸਹਿ-ਰਚਨਾ ਅਤੇ ਟਿਕਾਊ ਭਵਿੱਖ ਲਈ ਯੋਗਦਾਨ ਪਾਉਣ ਲਈ ਭਾਗੀਦਾਰਾਂ ਨੂੰ ਸ਼ਾਮਲ ਕਰਨਾ ਹੈ। ਇਸ ਦਾ ਉਦੇਸ਼ ਸੀ. ਬੀ. ਐੱਸ. ਈ. ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਨ ਨੂੰ ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਬੋਰਡ ਦੁਆਰਾ ਪੇਸ਼ ਕੀਤੀਆਂ ਗਈਆਂ ਨਵੀਆਂ ਨੀਤੀਆਂ ਅਤੇ ਨਵੀਨਤਾਕਾਰੀ ਰੂਪ-ਰੇਖਾਵਾਂ ਨੂੰ ਸਮਝਣ ਦੇ ਯੋਗ ਬਣਾਉਣਾ ਹੈ।
ਇਹ ਵੀ ਪੜ੍ਹੋ : 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋ ਸਕਣਗੇ 24 ਹਜ਼ਾਰ ਲੋਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।