ਚੰਡੀਗੜ੍ਹ ''ਚ ਡੇਂਗੂ ਦੇ 22 ਮਰੀਜ਼ਾਂ ਦੀ ਪੁਸ਼ਟੀ, ਡੋਰ-ਟੂ-ਡੋਰ ਚੈਕਿੰਗ ਜਾਰੀ

08/04/2022 2:47:59 PM

ਚੰਡੀਗੜ੍ਹ (ਪਾਲ) : ਡੇਂਗੂ ਇਕ ਸੀਜ਼ਨਲ ਬਿਮਾਰੀ ਹੈ, ਪਿਛਲੀ ਵਾਰ ਜਦੋਂ ਮੀਂਹ ਦੇਰੀ ਨਾਲ ਸ਼ੁਰੂ ਹੋਏ ਸਨ ਤਾਂ ਕੋਵਿਡ ਦਾ ਬਹੁਤ ਜ਼ੋਰ ਸੀ ਅਤੇ ਸਾਰਾ ਧਿਆਨ ਇਸ ਪਾਸੇ ਸੀ। ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਸ਼ਹਿਰ 'ਚ ਹੁਣ ਤੱਕ ਡੇਂਗੂ ਦੇ 22 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜੋ ਪਿਛਲੀ ਵਾਰ ਨਾਲੋਂ ਘੱਟ ਹੈ। ਜਿਸ ਤਰ੍ਹਾਂ ਦੇ ਕੇਸ ਅਸੀਂ ਪਿਛਲੀ ਵਾਰ ਦੇਖੇ ਸਨ, ਉਹ ਬਹੁਤ ਗੰਭੀਰ ਸਨ। ਉਨ੍ਹਾਂ ਕੇਸਾਂ 'ਚ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੀ ਲੋੜ ਪੈ ਰਹੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ

ਪਲੇਟਲੈਟਸ ਬਹੁਤ ਤੇਜ਼ੀ ਨਾਲ ਘੱਟ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਜੋ ਮਾਮਲਿਆਂ 'ਚ ਦੇਖਿਆ ਹੈ, ਉਨ੍ਹਾਂ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦਾ ਘਰ 'ਚ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵੱਧਣ ਲੱਗਦੇ ਹਨ, ਪਿਛਲੀ ਵਾਰ ਨੂੰ ਦੇਖਦੇ ਹੋਏ ਇਸ ਵਾਰ ਅਸੀਂ ਸਮੇਂ ਤੋਂ ਪਹਿਲਾਂ ਹੀ ਚੌਕਸ ਹੋ ਗਏ ਸੀ। ਹੁਣ ਤੱਕ ਸਾਡੀ ਟੀਮ ਨੇ 71 ਲੋਕਾਂ ਦੇ ਚਲਾਨ, 5700 ਨੋਟਿਸ ਅਤੇ 69 ਕਾਰਣ ਦੱਸੋ ਨੋਟਿਸ ਜਾਰੀ ਕੀਤੇ ਹਨ ਪਰ ਜੇਕਰ ਕੋਈ ਪਾਜ਼ੇਟਿਵ ਹੈ ਤਾਂ ਉਸ ਨੂੰ ਡਾਕਟਰ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : 6 ਰੁਪਏ 'ਚ ਕਰੋੜਪਤੀ ਬਣਿਆ ਪੰਜਾਬ ਪੁਲਸ ਦਾ ਕਾਂਸਟੇਬਲ, ਇਕ ਦਿਨ 'ਚ ਇੰਝ ਚਮਕ ਗਈ ਕਿਸਮਤ
ਡੋਰ ਟੂ ਡੋਰ ਚੈਕਿੰਗ ਰੋਜ਼ਾਨਾ ਜਾਰੀ
ਡਾ. ਸੁਮਨ ਸਿੰਘ ਅਨੁਸਾਰ ਸਿਹਤ ਵਿਭਾਗ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਅਸੀਂ ਇਸ ਵਾਰ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਵਾਰ ਅਸੀਂ ਡੇਂਗੂ ਦੀ ਰੋਕਥਾਮ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਸ਼ਹਿਰ 'ਚ ਹੁਣ ਤੱਕ ਜੋ ਪੈਟਰਨ ਰਿਹਾ ਹੈ, ਉਸ 'ਚ ਦੇਖਿਆ ਗਿਆ ਹੈ ਕਿ ਹਰ ਤੀਜੇ ਸਾਲ ਡੇਂਗੂ ਦੇ ਕੇਸ ਬਹੁਤ ਜ਼ਿਆਦਾ ਹੁੰਦੇ ਹਨ, ਜੋ ਪਿਛਲੇ ਸਾਲ ਦੇਖੇ ਗਏ ਸਨ। ਅਜਿਹੇ 'ਚ ਅਸੀਂ ਦੋ ਟੀਮਾਂ ਬਣਾਈਆਂ ਹਨ, ਜਿਨ੍ਹਾਂ ਤਹਿਤ ਬਹੁਤ ਸਾਰੇ ਸਟਾਫ਼ ਅਜਿਹੇ ਹਨ ਜੋ ਨਾ ਸਿਰਫ ਘਰ-ਘਰ ਜਾ ਕੇ ਸਗੋਂ ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਦਫ਼ਤਰਾਂ ਦੀ ਵੀ ਚੈਕਿੰਗ ਕਰ ਰਹੇ ਹਨ। ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਅਸੀਂ ਸਿਰਫ ਅਜਿਹੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੱਥੇ ਪਾਣੀ ਦੇ ਜਮ੍ਹਾਂ ਹੋਣ ਦੀ ਸੰਭਾਵਨਾ ਹੈ, ਜਿਸ ਦੇ ਪ੍ਰਜਨਨ ਦੀ ਸੰਭਾਵਨਾ ਜ਼ਿਆਦਾ ਹੈ। ਪਿਛਲੇ ਸਾਲ ਸ਼ਹਿਰ 'ਚ ਡੇਂਗੂ ਦੇ 1100 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News