2024 ਦੇ ਮੱਧ ''ਚ ਲਾਂਚ ਹੋਵੇਗੀ Force Gurkha 5-ਡੋਰ, ਸਾਹਮਣੇ ਆਇਆ ਟੀਜ਼ਰ

Wednesday, Mar 27, 2024 - 03:41 PM (IST)

2024 ਦੇ ਮੱਧ ''ਚ ਲਾਂਚ ਹੋਵੇਗੀ Force Gurkha 5-ਡੋਰ, ਸਾਹਮਣੇ ਆਇਆ ਟੀਜ਼ਰ

ਆਟੋ ਡੈਸਕ- ਫੋਰਸ ਮੋਟਰਜ਼ ਨੇ ਆਉਣ ਵਾਲੀ Gurkha 5-door SUV ਦਾ ਪਹਿਲਾ ਟੀਜ਼ਰ ਜਾਰੀ ਕੀਤਾ ਹੈ। ਇਸਨੂੰ 2024 ਦੇ ਮੱਧ ਵਿੱਚ ਲਾਂਚ ਕੀਤਾ ਜਾਵੇਗਾ। ਇਸ ਆਉਣ ਵਾਲੇ ਮਾਡਲ ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਟੈਸਟਿੰਗ ਦੌਰਾਨ ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਗਿਆ ਹੈ ਕਿ ਫੋਰਸ ਗੋਰਖਾ 5-ਡੋਰ 'ਚ ਨਵੇਂ ਡਿਜ਼ਾਈਨ ਐਲੀਮੈਂਟਸ ਮਿਲਣਗੇ। ਨਵੇਂ ਸਕੁਏਅਰ ਹੈੱਡਲੈਂਪਸ, 18-ਇੰਚ ਦੇ ਡਾਇਮੰਡ-ਕੱਟ ਅਲੌਏ ਵ੍ਹੀਲ ਅਤੇ ਨਵਾਂ ਰਿਅਰ ਬੰਪਰ ਦਿੱਤਾ ਜਾਵੇਗਾ।

PunjabKesari

ਇੰਟੀਰੀਅਰ 'ਚ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ। ਆਉਣ ਵਾਲੀ ਗੋਰਖਾ ਨੂੰ 5,6 ਅਤੇ 7 ਸੀਟਰ ਲੇਆਉਟ ਵਿੱਚ ਪੇਸ਼ ਕੀਤਾ ਜਾਵੇਗਾ। ਗੋਰਖਾ 5-ਡੋਰ ਦੇ ਮਰਸਡੀਜ਼-ਸੋਰਸਡ 2.6-ਲੀਟਰ ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੋਣ ਦੀ ਉਮੀਦ ਹੈ ਜੋ ਕਿ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਗੋਰਖਾ 3-ਡੋਰ ਵਿੱਚ ਉਪਲੱਬਧ ਹੈ।


author

Rakesh

Content Editor

Related News