ਪਿੰਡ ਸੋਹਣਗੜ੍ਹ ਤੋਂ ਦਿੱਲੀ ਕਿਸਾਨ ਮੋਰਚੇ ਲਈ 15ਵਾਂ ਜਥਾ ਰਵਾਨਾ

04/08/2021 10:43:34 AM

ਗੁਰੂਹਰਸਹਾਏ (ਮਨਜੀਤ): ਅੱਜ ਪਿੰਡ ਸੋਹਣ ਗੜ੍ਹ ਰੱਤੇਵਾਲਾ ਤੋਂ ਦਿੱਲੀ ਕਿਸਾਨ ਮੋਰਚੇ ਲਈ 15ਵਾਂ ਜਥਾ ਰਵਾਨਾ ਹੋਇਆ।ਬੀ.ਕੇ.ਯੂ. ਡਕੌਂਦਾ ਨੇ ਕਿਹਾ ਕਿ ਕਿਸਾਨ ਨੌਜਵਾਨ ਦਿੱਲੀ ਮੋਰਚੇ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।ਕਿਸਾਨ ਮੋਦੀ ਸਰਕਾਰ ਤੋਂ ਕਾਲੇ ਕਨੂੰਨ ਨੂੰ ਰੱਦ ਕਰਵਾ ਕੇ ਹੀ ਘਰ ਪਰਤਾਂਗੇ।ਜਥਾ ਰਵਾਨਾ ਕਰਦੇ ਹੋਏ ਬੀ.ਕੇ.ਯੂ. ਡਕੌਂਦਾ ਨੇ ਕਿਹਾ ਕਿ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਣਕ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਵਾਢੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ

ਇਸ ਦੇ ਚੱਲਦੇ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਜੋ ਕਿਸਾਨ ਵੀਰ ਦਿੱਲੀ ਮੋਰਚੇ ’ਤੇ ਜੱਥੇ ਵਿੱਚ ਜਾਂਦੇ ਹਨ ਉਨ੍ਹਾਂ ਦੇ ਖੇਤੀ ਅਤੇ ਘਰ ਦੇ ਸਾਰੇ ਕੰਮ ਕਿਸਾਨ ਨੌਜਵਾਨਾਂ ਵੀਰਾਂ ਵੱਲੋਂ ਕੀਤੇ ਜਾਣਗੇ ਅਤੇ ਜਿੰਨਾਂ ਚਿਰ ਮੋਦੀ ਸਰਕਾਰ ਖੇਤੀ ਕਾਲੇ ਕਨੂੰਨ ਰੱਦ ਨਹੀਂ ਕਰਦੀ ਉਨੀਂ ਦੇਰ ਤੱਕ ਦਿੱਲੀ ਦੇ ਬਾਰਡਰਾਂ ਤੇ ਮੋਰਚੇ ਵਿਚ ਡਟੇ ਰਹਿਣਗੇ। ਕਿਸਾਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਅਤੇ ਕਾਲੇ ਕਾਨੂੰਨ ਰੱਦ ਕਰੋ ਦੇ ਨਾਅਰੇ ਵੀ ਲਾਏ ਗਏ।ਇਸ ਮੌਕੇ ਪਿੰਡ ਇਕਾਈ ਪ੍ਰਧਾਨ ਸਤਪਾਲ ਸਿੰਘ,ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ,ਸਕੱਤਰ ਸਤਨਾਮ ਸਿੰਘ,ਰਿੰਪੀ ਦੁਸਾਂਝ,ਗੁਰਪਿਅਰ ਸਿੰਘ,ਸਦੀਪ ਕੁਮਾਰ,ਕਾਹਨਾ ਰਾਮ ਅਤੇ ਹੋਰ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ।

ਇਹ ਵੀ ਪੜ੍ਹੋ: ਸੰਗਰੂਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਨਾਬਾਲਗ ਕੁੜੀਆਂ ਸਮੇਤ 6 ਜੋੜੇ ਇਤਰਾਜ਼ਯੋਗ ਹਾਲਤ ’ਚ ਬਰਾਮਦ


Shyna

Content Editor

Related News