ਕੰਪਨੀ ''ਚ ਕੰਮ ਕਰਦੇ ਸਟੋਰ ਕੀਪਰ ਦੀ ਹੋਈ ਮੌਤ

05/23/2020 8:22:02 PM

ਡੇਰਾਬੱਸੀ, (ਅਨਿਲ)— ਡੇਰਾਬੱਸੀ ਮੁਬਾਰਕਪੁਰ ਫ਼ੋਕਲ ਪੁਆਇੰਟ ਵਿਖੇ ਇਕ ਕੰਨਸਟਰਕਸ਼ਨ ਕੰਪਨੀ ਅੰਦਰ ਕੰਮ ਕਰਦੇ ਸਟੋਰ ਕੀਪਰ 'ਤੇ ਹਾਈਡਰੇ ਨਾਲ ਚੁੱਕੀ ਵਜ਼ਨਦਾਰ ਗੈਟਰੀ ਉਪਰ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ (22) ਪੁੱਤਰ ਕਰਨੈਲ ਸਿੰਘ ਵਾਸੀ ਰਾਮਦਾਸੀਆ ਮੁਹੱਲਾ ਮੁਬਾਰਕਪੁਰ ਦੇ ਤੌਰ 'ਤੇ ਹੋਈ। ਉਸ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਜੀਜੇ ਮਲਕੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਵਿੰਦਰ ਪਿਛਲੇ 3 ਸਾਲਾਂ ਤੋਂ ਐੱਸ. ਪੀ. ਸਿੰਗਲਾ ਕੰਸਟਰਕਸ਼ਨ 'ਚ ਬਤੋਰ ਸਟੋਰ ਕੀਪਰ ਕੰਮ ਕਰਦਾ ਸੀ। ਕੰਪਨੀ 'ਚ ਨਾਲ ਕੰਮ ਕਰਦੇ ਵਰਕਰਾਂ ਨੇ ਦੱਸਿਆ ਕਿ ਉਹ ਦੁਪਿਹਰ ਕਰੀਬ ਡੇਢ ਵਜੇ ਹਾਈਡਰੇ ਦੀ ਮਦਦ ਨਾਲ ਇਕ ਗੈਟਰੀ ਨੂੰ ਰਖਵਾ ਰਿਹਾ ਸੀ। ਇਸ ਦੌਰਾਨ ਅਚਾਨਕ ਗੈਟਰੀ ਉਸ ਦੇ ਉੱਪਰ ਡਿੱਗ ਪਈ। ਉਸ ਦਾ ਸਿਰ ਤੇ ਮੂੰਹ ਹੇਠਾਂ ਆਉਣ ਨਾਲ ਉਹ ਬੇਹੋਸ਼ ਹੋ ਗਿਆ। ਉਸ ਨੂੰ ਬੜੀ ਮੁਸ਼ਕਲ ਨਾਲ ਗੈਟਰੀ ਦੇ ਥੱਲਿਓਂ ਕੱਢਿਆ ਤੇ ਡੇਰਾਬੱਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


KamalJeet Singh

Content Editor

Related News