ਸੱਪ ਦੇ ਡੰਗਣ ਕਾਰਨ 4 ਸਾਲਾ  ਬੱਚੀ ਦੀ ਮੌਤ

Wednesday, Sep 12, 2018 - 06:50 AM (IST)

ਸੱਪ ਦੇ ਡੰਗਣ ਕਾਰਨ 4 ਸਾਲਾ  ਬੱਚੀ ਦੀ ਮੌਤ

ਅੱਪਰਾ, (ਦੀਪਾ)- ਬੀਤੀ ਰਾਤ ਕਰੀਬੀ ਪਿੰਡ ਚੱਕ ਸਾਹਬੂ, ਤਹਿਸੀਲ ਫਿਲੌਰ ਵਿਖੇ  ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਘਰ ’ਚ ਖੇਡ ਰਹੀ 4 ਸਾਲਾ  ਇਕ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 10 ਵਜੇ ਛੋਟੀ  ਬੱਚੀ ਹਰਮਨ (4) ਪੁੱਤਰੀ ਕੀਰਤਨ ਦਾਸ ਆਪਣੀ ਭੈਣ  ਨਾਲ ਘਰ ’ਚ ਹੀ ਬੈੱਡ ’ਤੇ ਖੇਡ ਰਹੀ ਸੀ ਕਿ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਹਰਮਨ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿਥੇ ਅੱਜ ਸ਼ਾਮ ਲਗਭਗ 6 ਵਜੇ ਉਸ ਦੀ ਮੌਤ ਹੋ ਗਈ।  ਬੱਚੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। 


Related News