ਟਰੈਕਟਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

10/14/2019 7:44:57 PM

ਫ਼ਰੀਦਕੋਟ, (ਰਾਜਨ)— ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ 'ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਮੁਕੱਦਮਾ ਪਰਗਟ ਸਿੰਘ ਵਾਸੀ ਦਾਨਾ ਰੋਮਾਣਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਬਿਆਨ ਕਰਤਾ ਅਨੁਸਾਰ ਉਹ ਆਪਣੇ ਛੋਟੇ ਭਰਾ ਅਮਨਦੀਪ ਸਿੰਘ, ਉਸਦੇ ਲੜਕੇ ਹਰਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਨਾਲ ਪਿੰਡ ਢੁੱਡੀ ਵਿਖੇ ਰਿਸ਼ਤੇਦਾਰੀ 'ਚ ਗਿਆ ਸੀ। ਫ਼ਰੀਦਕੋਟ ਵਾਪਸੀ 'ਤੇ ਬਿਆਨ ਕਰਤਾ ਗੁਰਭੇਜ ਸਿੰਘ ਨਾਲ ਗੱਡੀ 'ਚ ਸੀ ਜਦਕਿ ਹਰਪ੍ਰੀਤ ਸਿੰਘ ਮੋਟਰਸਾਈਕਲ 'ਤੇ ਅਮਨਦੀਪ ਸਿੰਘ ਨਾਲ ਅੱਗੇ-ਅੱਗੇ ਆ ਰਿਹਾ ਸੀ। ਬਿਆਨ ਕਰਤਾ ਅਨੁਸਾਰ ਪਿੰਡ ਟਹਿਣਾ ਨੇੜੇ ਇਕ ਟਰੈਕਟਰ ਦੀ ਲਪੇਟ 'ਚ ਆ ਗਿਆ, ਜਿਸ 'ਤੇ ਦੋਵਾਂ ਦੇ ਸੱਟਾਂ ਲੱਗੀਆਂ ਤੇ ਜਦੋਂ ਉਨ੍ਹਾਂ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਹਰਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਅਮਨਦੀਪ ਸਿੰਘ ਦਾ ਇਲਾਜ ਜਾਰੀ ਹੈ। ਇਨ੍ਹਾਂ ਬਿਆਨਾਂ 'ਤੇ ਸ਼ਨਾਖਤ ਕੀਤੇ ਗਏ ਪਿੰਡ ਟਹਿਣਾ ਨਿਵਾਸੀ ਇਕ ਟਰੈਕਟਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦੀ ਸੂਰਤ 'ਚ ਤਫ਼ਤੀਸ਼ ਸਹਾਇਕ ਥਾਣੇਦਾਰ ਸੁਖਦਾਤਾ ਪਾਲ ਵੱਲੋਂ ਜਾਰੀ ਹੈ।


KamalJeet Singh

Content Editor

Related News