ਟਰੱਕ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

Sunday, Jul 21, 2019 - 08:26 PM (IST)

ਟਰੱਕ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

ਡੇਰਾਬਸੀ (ਅਨਿਲ)— ਡੇਰਾਬੱਸੀ-ਮੁਬਾਰਕਪੁਰ ਮਾਰਗ 'ਤੇ ਇਕ ਐਕਟਿਵਾ ਸਵਾਰ ਔਰਤ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਉਸ ਦਾ ਸਿਰ ਟਰੱਕ ਦੇ ਟਾਇਰ ਥੱਲੇ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਵਿੱਦਿਆ ਦੇਵੀ (60) ਪਤਨੀ ਚੰਦਰ ਭਾਨ ਵਾਸੀ ਪਿੰਡ ਪੂਰਬਾ ਸਿੰਘ ਜ਼ਿਲ੍ਹਾ ਅਰਾਰੀਆਂ ਥਾਣਾ ਬੇਲਾ ਬਿਹਾਰ ਹਾਲ ਵਾਸੀ ਨੇੜੇ ਮਾਈਆਂ ਵਾਲਾ ਗੁਰਦੁਆਰਾ ਡੇਰਾਬੱਸੀ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ । ਘਟਨਾ ਮਗਰੋਂ ਟਰੱਕ ਚਾਲਕ ਮੌਕਾ ਵੇਖ ਕੇ ਟਰੱਕ ਲੈ ਕੇ ਫਰਾਰ ਹੋ ਗਿਆ । ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਕੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


author

KamalJeet Singh

Content Editor

Related News