ਕਾਰਾਂ ਦੀ ਭਿਆਨਕ ਟੱਕਰ ''ਚ ਇਕ ਦੀ ਮੌਤ

Sunday, Mar 17, 2019 - 08:34 PM (IST)

ਕਾਰਾਂ ਦੀ ਭਿਆਨਕ ਟੱਕਰ ''ਚ ਇਕ ਦੀ ਮੌਤ

ਜ਼ੀਰਾ, (ਗੁਰਮੇਲ)- ਜ਼ੀਰਾ-ਅੰਮ੍ਰਿਤਸਰ ਬਾਈਪਾਸ ਨੂੰ ਚੜ੍ਹਦੇ ਸਮੇਂ ਇਕ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ, ਜੋ ਕਿ ਬਾਅਦ 'ਚ ਇਕ ਸਕੂਲ ਵੈਨ ਨਾਲ ਜਾ ਟਕਰਾਈ। ਜਿਸ ਕਾਰਨ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਤੇ 9 ਸਕੂਲੀ ਬੱਚਿਆਂ ਤੋਂ ਇਲਾਵਾ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।  
ਜਾਣਕਾਰੀ ਅਨੁਸਾਰ ਇਕ ਕਾਰ ਜ਼ੀਰਾ ਤੋਂ ਮੱਖੂ ਵੱਲ ਨੂੰ ਜਾਣ ਲਈ ਬਾਈਪਾਸ 'ਤੇ ਚੜ੍ਹਦੇ ਸਮੇਂ ਇਕ ਹੋਰ ਕਾਰ ਨਾਲ ਆਹਮੋ-ਸਾਹਮਣੇ ਟਕਰਾ ਗਈ, ਇਨ੍ਹਾਂ ਕਾਰਾਂ ਦੀ ਭਿਆਨਕ ਟੱਕਰ ਹੋਣ ਉਪਰੰਤ ਇਕ ਕਾਰ ਬਰਨਾਲਾ ਤੋਂ ਸ੍ਰੀ ਦਰਬਾਰ ਅੰਮ੍ਰਿਤਸਰ ਨੂੰ ਜਾ ਰਹੀ ਬੱਚਿਆਂ ਦੀ ਮੀਰੀ-ਪੀਰੀ ਵੈਨ ਨਾਲ ਜਾ ਟਕਰਾਈ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਕਾਰ 'ਚ ਸਵਾਰ ਰਾਜਵੀਰ ਕੌਰ (45) ਪਤਨੀ ਹਰਦਿਆਲ ਸਿੰਘ ਵਾਸੀ ਪੰਡੋਰੀ ਥਾਣਾ ਅਜਨਾਲਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ਵਿਅਕਤੀ ਕਾਰ ਚਾਲਕ ਤੇਜਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਤੋਂ ਇਲਾਵਾ ਵੈਨ 'ਚ ਸਵਾਰ 9 ਬੱਚੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ ਗਿਆ, ਇਸ ਦੌਰਾਨ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।


author

KamalJeet Singh

Content Editor

Related News