ਦੁਕਾਨ ''ਚ ਦਾਖ਼ਲ ਹੋ ਕੇ ਪਤੀ ਨੇ ਪਤਨੀ ''ਤੇ ਕਿਰਚ ਨਾਲ ਕੀਤੇ ਵਾਰ
Saturday, Jul 20, 2024 - 06:45 PM (IST)
ਨਾਭਾ (ਖੁਰਾਣਾ)-ਕੋਤਵਾਲੀ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿੱਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਟਵਿੰਕਲ ਵਾਸੀ ਬੋੜਾ ਗੇਟ ਵਜੋਂ ਹੋਈ। ਸ਼ਿਕਾਇਤ ਕਰਤੀ ਮਨਪ੍ਰੀਤ ਕੌਰ ਪੁੱਤਰੀ ਹਾਕਮ ਸਿੰਘ ਵਾਸੀ 40 ਨੰਬਰ ਫਾਟਕ ਗੋਬਿੰਦ ਨਗਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜਮ ਜਸਪ੍ਰੀਤ ਸਿੰਘ ਮੇਰਾ ਪਤੀ ਹੈ, ਜਿਸ ਤੋਂ ਮੈਂ ਵੱਖ ਰਹਿੰਦੀ ਹਾਂ ਅਤੇ ਕੋਰਟ ਵਿੱਚ ਕੇਸ ਚੱਲ ਰਿਹਾ ਹੈ।
ਮੁਦੈਲਾ ਦੀ ਥੂਹੀ ਰੋਡ ਵਿਖੇ ਸੈਲੂਨ ਦੀ ਦੁਕਾਨ ਹੈ। ਮੁਦੈਲਾ ਆਪਣੀ ਦੁਕਾਨ ਵਿੱਚ ਮੌਜੂਦ ਸੀ ਤਾਂ ਜਸਪ੍ਰੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਕਾਨ ਅੰਦਰ ਆ ਗਿਆ। ਦੁਕਾਨ ਦਾ ਸ਼ਟਰ ਸੁੱਟ ਕੇ ਕਿਰਚ ਨਾਲ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ 7/8 ਵਾਰ ਕੀਤੇ ਅਤੇ ਮੁਦੈਲਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੁਕਾਨ ਤੋਂ ਬਾਹਰ ਲਿਆ ਕੇ ਦੁਕਾਨ ਦੇ ਬਾਹਰ ਖੜ੍ਹੇ ਆਪਣੇ ਦੋਸਤ ਟਵਿੱਕਲ ਦੀ ਮਦਦ ਨਾਲ ਮੈਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੀ ਐਮਰਜੈਂਸੀ ਵਿੱਚ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਪਤੀ ਜਸਪ੍ਰੀਤ ਸਿੰਘ ਅਤੇ ਟਵਿੱਕਲ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ੍ਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਮਾਂ, ਘਰ ਆ ਕੇ ਪੁੱਤ ਨੂੰ ਮ੍ਰਿਤਕ ਵੇਖਿਆ ਤਾਂ ਉੱਡ ਗਏ ਹੋਸ਼