ਲਾਪਤਾ ਨੌਜਵਾਨ ਦੀ ਮਿਲੀ ਭਾਖੜਾ ਨਹਿਰ ''ਚੋਂ ਲਾਸ਼

04/27/2019 10:25:58 PM

ਖੰਨਾ, (ਸੁਖਵਿੰਦਰ ਕੌਰ)— ਪਿੰਡ ਕੋਟਲਾ ਭੜੀ ਦੇ 21 ਅਪ੍ਰੈਲ ਤੋਂ ਲਾਪਤਾ ਵਿਅਕਤੀ ਬਲਵੀਰ ਸਿੰਘ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ ਹੋਣ ਦੀ ਸੁਚਨਾ ਮਿਲੀ ਹੈ। ਪੁਲਸ ਚੌਕੀ ਬਰਧਾਲਾਂ ਦੇ ਇੰਚਾਰਜ ਬਲਵੰਤ ਸਿੰਘ ਅਨੁਸਾਰ 21 ਅਪ੍ਰੈਲ ਤੋਂ ਲਾਪਤਾ ਹੋਏ ਬਲਵੀਰ ਸਿੰਘ (56) ਪੁੱਤਰ ਮੁਖ਼ਤਿਆਰ ਸਿੰਘ ਦੀ ਲਗਾਤਾਰ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਭਾਲ ਕੀਤੀ ਜਾ ਰਹੀ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਲਵੀਰ ਸਿੰਘ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਮਿਰਤਕ ਦੀ ਲਾਸ਼ ਪਟਿਆਲਾ ਲਾਗਿਓ ਲੰਘਦੀ ਭਾਖੜਾ ਨਹਿਰ ਦੇ ਪਿੰਡ ਲੰਗ ਦੇ ਪੁੱਲ ਕੋਲੋਂ ਬਰਾਮਦ ਹੋਈ ਦੱਸੀ ਜਾ ਰਹੀ ਹੈ। ਬਰਧਾਲਾਂ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਸਮਰਾਲਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।


KamalJeet Singh

Content Editor

Related News