ਬੀਰਮੀ ਦੇ ਖੇਤਾਂ ’ਚੋਂ ਮਿਲੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
Saturday, Dec 01, 2018 - 05:40 AM (IST)

ਲੁਧਿਆਣਾ, (ਰਿਸ਼ੀ)- ਥਾਣਾ ਪੀ. ਏ. ਯੂ. ਦੇ ਇਲਾਕੇ ਪਿੰਡ ਬੀਰਮੀ ’ਚ ਸਥਿਤ ਇਕ ਖੇਤ ’ਚੋਂ ਲਾਸ਼ ਬਰਾਮਦ ਹੋਈ ਹੈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਪੁਲਸ ਅਨੁਸਾਰ ਲਾਸ਼ ਲਗਭਗ 15 ਤੋਂ 20 ਦਿਨ ਪੁਰਾਣੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਕਿਸੇ ਰਾਹਗੀਰ ਨੇ ਫੋਨ ਕਰ ਕੇ ਕਾਨ ਸਿੰਘ ਦੇ ਖੇਤਾਂ ’ਚ ਲਾਸ਼ ਪਏ ਹੋਣ ਦੀ ਸੂਚਨਾ ਦਿੱਤੀ। ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਲਾਸ਼ ਇਕ ਭਿਖਾਰੀ ਦੀ ਹੈ, ਜੋ ਲਗਭਗ 6 ਮਹੀਨੇ ਪਹਿਲਾਂ ਇਲਾਕੇ ’ਚ ਆਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।