ਦਲਿਤ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ''ਚ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਕੁੱਟਮਾਰ ਦੀ ਗੱਲ ਝੂਠੀ-ਐੱਸ.ਐੱਸ.ਪੀ

Friday, Oct 23, 2020 - 05:35 PM (IST)

ਦਲਿਤ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ''ਚ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਕੁੱਟਮਾਰ ਦੀ ਗੱਲ ਝੂਠੀ-ਐੱਸ.ਐੱਸ.ਪੀ

ਜਲਾਲਾਬਾਦ(ਸੇਤੀਆ, ਸੁਮਿਤ, ਟੀਨੂੰ): ਹਲਕੇ ਦੇ ਪਿੰਡ ਚੱਕ ਜਾਨੀਸਰ 'ਚ ਦਲਿਤ ਨੌਜਵਾਨ ਦੀ ਸਮੂਹਿਕ ਕੁੱਟਮਾਰ ਦੇ ਮਾਮਲੇ 'ਚ ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਨੇ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਦਾ ਖੁਲਾਸਾ ਕਰਦਿਆਂ ਉਕਤ ਮੁੱਦਈ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਜਾਤੀਵਾਦਕ ਕੁੱਟਮਾਰ ਦੀ ਗੱਲ ਨੂੰ ਝੂਠਾ ਦੱਸਿਆ ਹੈ। ਇਸ ਸਬੰਧੀ ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਵਲੋਂ ਡੀ.ਐੱਸ.ਪੀ. ਦਫ਼ਤਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਮੌਕੇ ਉਨਾਂ ਨਾਲ ਡੀ.ਐੱਸ.ਪੀ. ਪਲਵਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਐੱਸ.ਪੀ.  ਮੌਜੂਦ ਸਨ। ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ 8-9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮੁਦੱਈ ਗੁਰਨਾਮ ਸਿੰਘ ਉਰਫ ਗੋਰਾ ਪੁੱਤਰ ਜੰਗੀਰ ਸਿੰਘ ਵਾਸੀ ਚੱਕ ਮਦਰੱਸਾ ਥਾਣਾ ਲੱਖੋਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਚੱਕ ਜਾਨੀਸਰ ਵਿਖੇ ਆਪਣੇ ਭਰਾ ਕੋਲ ਆਇਆ ਸੀ ਪਰ ਇਸੇ ਤਰ੍ਹਾਂ ਮੁੱਦਈ ਨੂੰ ਦੇਰ ਰਾਤ ਚੋਰ ਸਮਝ ਕੇ ਸਮੂਹਿਕ ਕੁੱਟਮਾਰ ਕੀਤੀ ਗਈ।

ਇਸ ਮਾਮਲੇ 'ਚ ਪੁਲਸ ਨੇ 6 ਲੋਕਾਂ ਜਗਵੀਰ ਸਿੰਘ ਭੋਲਾ ਪੰਡਤ ਪੁੱਤਰ ਦੇਸ ਰਾਜ, ਸਿਮਰਨਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਦਿਆਲ ਸਿੰਘ, ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਹਰਚਰਨ ਸਿੰਘ, ਸੁਖਜੀਤ ਸਿੰਘ ਉਰਫ ਜੀਤਾ ਪੁੱਤਰ ਜਗਰੂਪ ਸਿੰਘ, ਗਗਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਤਰਸੇਮ ਸਿੰਘ ਉਰਫ ਜੱਜੀ ਪੁੱਤਰ ਜਗਤਾਰ ਸਿੰਘ ਨੂੰ ਨਾਮਜ਼ਦ ਕਰਦੇ ਹੋਏ ਧਾਰਾ 323,341,365,382,506,148,149 ਅਧੀਨ ਦਰਜ਼ ਕੀਤਾ ਸੀ ਅਤੇ ਇਸ ਮਾਮਲੇ 'ਚ ਪੁਲਸ ਨੇ ਪਹਿਲੇ ਚਾਰ ਨਾਮਜ਼ਦਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਇਕ ਜਾਂਚ ਕਮੇਟੀ ਬਣਾਈ ਗਈ ਸੀ ਜਿਸ 'ਚ ਪੀ.ਬੀ.ਆਈ, ਐੱਸ.ਪੀ. ਇਕਬਾਲ ਸਿੰਘ, ਡੀ ਐੱਸ.ਪੀ ਪਲਵਿੰਦਰ ਸਿੰਘ ਸਿੱਧੂ, ਸੀ.ਆਈ. ਫਾਜ਼ਿਲਕਾ ਨਵਦੀਪ ਸਿੰਘ ਭੱਟੀ, ਐੱਸ.ਐੱਚ.ਓ ਸਦਰ ਦਵਿੰਦਰ ਸਿੰਘ  ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਉਕਤ ਜਾਂਚ ਕਮੇਟੀ ਵਲੋਂ ਮੁੱਢਲੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਦਈ ਨੂੰ ਪਿਸ਼ਾਬ ਪਿਲਾਉਣ ਅਤੇ ਜਾਤੀਵਾਦਕ ਕੁੱਟਮਾਰ ਕਰਨ ਦੀ ਗੱਲ ਝੂਠੀ ਸਾਬਤ ਹੋਈ ਹੈ ਪਰ ਮੁੱਦਈ ਨੂੰ ਚੋਰ ਸਮਝ ਕੇ ਕੁੱਟਮਾਰ ਕੀਤੀ ਗਈ ਹੈ ਜਦਕਿ ਕੁੱਟਮਾਰ ਦੇ ਸ਼ਿਕਾਰ ਮੁੱਦਈ ਦਾ ਪਿਛਲਾ ਕੋਈ ਵੀ ਚੋਰੀ ਦਾ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਸਤੇ ਕੋਈ ਵੀ ਮੁਕੱਦਮਾ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਚੌਂਕੀਦਾਰ, ਦੋ ਗ੍ਰੰਥੀ ਅਤੇ ਇਕ ਪਿੰਡ ਦੇ ਹੋਰ ਵਿਅਕਤੀ ਨੂੰ ਬਤੌਰ ਗਵਾਹ ਸ਼ਾਮਲ ਕੀਤਾ ਗਿਆ।


author

Aarti dhillon

Content Editor

Related News