ਡੇਅਰੀ ਪਸ਼ੂਆਂ ਵਿਚ ਊਰਜਾ ਅਤੇ ਧਾਤਾਂ ਦੀ ਵਧੇਰੇ ਘਾਟ : ਵੈਟਨਰੀ ਮਾਹਿਰ

11/18/2020 9:49:50 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਡੇਅਰੀ ਪਸ਼ੂਆਂ ਵਿਚ ਸੂਤਕੀ ਬੁਖ਼ਾਰ, ਕੀਟੋਸਿਸ ਅਤੇ ਸੂਣ ਤੋਂ ਬਾਅਦ ਲਹੂ ਮੂਤਣ ਵਰਗੀਆਂ ਬੀਮਾਰੀਆਂ ਊਰਜਾ ਅਤੇ ਧਾਤਾਂ ਦੀ ਘਾਟ ਨਾਲ ਜੁੜੀਆਂ ਹਨ। ਇਹ ਵਿਚਾਰ ਡਾ. ਸੁਕਿ੍ਰਤੀ ਸ਼ਰਮਾ, ਵੈਟਨਰੀ ਮੈਡੀਸਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੁਆਰਾ ਕਰਵਾਏ ਜਾ ਰਹੇ ਹਫ਼ਤਾਵਾਰੀ ਵੈਬੀਨਾਰਾਂ ਦੌਰਾਨ ਦੱਸੀ ਗਈ। ਉਨ੍ਹਾਂ ਕਿਹਾ ਕਿ ਸੂਤਕੀ ਬੁਖ਼ਾਰ ਕਾਰਣ ਸੂਣ ਤੋਂ ਬਾਅਦ ਦੁੱਧ ਦੀ ਪੈਦਾਵਾਰ ਸ਼ੁਰੂ ਹੋਣ ਸਮੇਂ ਖੂਨ ਦੇ ਵਿਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਵਲੋਂ ਸਾੜੀ ਗਈ ਪਰਾਲੀ ਨੇ ਤੋੜੇ 4 ਸਾਲਾਂ ਦੇ ਰਿਕਾਰਡ

ਕੀਟੋਸਿਸ ਦਾ ਮੁੱਖ ਕਾਰਣ ਦੁੱਧ ਦੀ ਵੱਧ ਪੈਦਾਵਾਰ ਦੇ ਨਾਲ ਹੋਣ ਵਾਲੀ ਊਰਜਾ ਦੀ ਘਾਟ ਹੈ। ਸੂਣ ਤੋਂ ਬਾਅਦ ਲਹੂ ਮੂਤਣ ਦੀ ਸਮੱਸਿਆ ਦਾ ਮੁੱਖ ਕਾਰਣ ਫਾਸਫੋਰਸ ਅਤੇ ਕਾਪਰ ਦੀ ਘਾਟ ਹੈ। ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਸਤੁੰਲਿਤ ਖ਼ੁਰਾਕ ਦੇਣ ਦੇ ਨਾਲ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਸੈਰ-ਸਪਾਟਾ 13 : ਕਦੇ ਨਹੀਂ ਭੁੱਲੇਗਾ 'ਧਮਾਕੇ' ਦੌਰਾਨ ਤੈਅ ਕੀਤਾ ਅਫ਼ਗਾਨਿਸਤਾਨ ਤੋਂ ਉਜਬੇਕਿਤਾਨ ਦਾ ਸਫ਼ਰ (ਤਸਵੀਰਾਂ)

ਡਾ. ਚੰਚਲ ਸਿੰਘ, ਸਹਾਇਕ ਪ੍ਰੋਫ਼ੈਸਰ, ਫੀਜ਼ੀਆਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਨੇ ਡੇਅਰੀ ਪਸ਼ੂਆਂ ਵਿੱਚ ਧਾਤਾਂ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤੇ। ਮੁੱਖ ਧਾਤਾਂ ਜਿਵੇਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ ਪਸ਼ੂਆਂ ਦੇ ਹੱਡੀਆਂ ਦੇ ਵਿਕਾਸ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਧਾਤਾਂ ਦੀ ਘਾਟ ਹੱਡੀਆਂ ਵਿਚ ਨੁਕਸ ਅਤੇ ਦੁੱਧ ਦੇ ਉਤਪਾਦਨ ਦੀ ਕਮੀ ਦਾ ਕਾਰਣ ਬਣਦੀ ਹੈ। ਸੂਖਮ ਧਾਤਾਂ ਜਿਵੇਂ ਕਿ ਜਿੰਕ, ਕਾਪਰ, ਮੈਗਨੀਜ, ਆਇਓਡੀਨ ਆਦਿ ਪ੍ਰਜਨਣ, ਚਮੜੀ ਦੀ ਸਿਹਤ ਅਤੇ ਸਰੀਰ ਦੀ ਤੰਦਰੁਸਤੀ ਨਾਲ ਸਬੰਧਿਤ ਹਨ। ਇਨ੍ਹਾਂ ਸੂਖਮ ਧਾਤਾਂ ਦੀ ਸਹੀ ਮਾਤਰਾ ਪਾਚਨ ਪ੍ਰਣਾਲੀ, ਹਾਰਮੋਨਸ ਦਾ ਉਤਪਾਦਨ ਅਤੇ ਜਣਨ ਸ਼ਕਤੀ ਨੂੰ ਬਿਹਤਰ ਕਰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਹਾੜ੍ਹੀ ਦੀ ਰੁੱਤ ਵਿਚ ਦਾਲਾਂ ਦੀ ਸਫ਼ਲ ਕਾਸ਼ਤ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਬਾਈਪਾਸ ਫੈਟ ਅਤੇ ਧਾਤਾਂ ਦੇ ਮਿਸ਼ਣ ਦੀ ਵਰਤੋਂ ਬਾਰੇ ਪਸ਼ੂ ਪਾਲਕਾਂ ਵਿਚ ਜਾਗਰੂਕਤਾ ਦੀ ਘਾਟ ਹੈ। ਸੂਣ ਤੋਂ ਤੁਰੰਤ ਬਾਅਦ ਪੌਸ਼ਟਿਕ ਤੱਤਾਂ ਦੀ ਵਧੇਰੇ ਮੰਗ ਦੇ ਕਾਰਣ ਸਰੀਰ ਦਾ ਭਾਰ ਘੱਟ ਜਾਂਦਾ ਹੈ, ਜਿਸ ਨਾਲ ਪਸ਼ੂਆਂ ਵਿੱਚ ਗੂੰਗੇ ਹੇਹੇ ਦੀ ਸਮੱਸਿਆ ਆ ਜਾਂਦੀ ਹੈ। ਵੈਟਨਰੀ ਯੁਨੀਵਸਿਟੀ ਵਲੋਂ ਬਾਈਪਾਸ ਫੈਟ ਅਤੇ ਧਾਤਾਂ ਦਾ ਮਿਸ਼ਰਣ ਲੁਧਿਆਣਾ ਕੇਂਦਰ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਦੇ ਕੇ ਵੀ ਕੇ (ਬਰਨਾਲਾ, ਮੋਹਾਲੀ ਅਤੇ ਤਰਨਤਾਰਨ), ਆਰ.ਆਰ.ਟੀ.ਸੀ. (ਕਾਲਝਰਾਣੀ ਅਤੇ ਤਲਵਾੜਾ) ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ ਵਿਖੇ ਵੀ ਉਪਲਬਧ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ


rajwinder kaur

Content Editor

Related News